Bigg Boss 18: ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 18 ਦਾ ਗ੍ਰੈਂਡ ਪ੍ਰੀਮੀਅਰ 6 ਅਕਤੂਬਰ ਨੂੰ ਹੋਣ ਜਾ ਰਿਹਾ ਹੈ ਤੇ ਇਸ ਵਿੱਚ ਕੁਝ ਹੀ ਦਿਨ ਬਾਕੀ ਹਨ। ਨਿਰਮਾਤਾਵਾਂ ਨੇ ਸਲਮਾਨ ਖਾਨ ਦੇ ਸ਼ੋਅ ਦਾ ਪ੍ਰੋਮੋ ਜਾਰੀ ਕੀਤਾ ਹੈ, ਜਿਸ ਵਿੱਚ ਅਭਿਨੇਤਾ ਗੱਲ ਕਰਦੇ ਨਜ਼ਰ ਆਏ ਸਨ। ਸ਼ੋਅ ਦੀ ਪਹਿਲੀ ਪ੍ਰਤੀਯੋਗੀ ਦਾ ਨਾਂ ਸਾਹਮਣੇ ਆਇਆ ਹੈ ਅਤੇ ਉਸ ਦਾ ਨਾਂ ਨਿਆ ਸ਼ਰਮਾ ਹੈ। ਨੀਆ ਤੋਂ ਇਲਾਵਾ ਅਜੇ ਤੱਕ ਕਿਸੇ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਇਸ ਦੌਰਾਨ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਅਦਾਕਾਰ ਗੁਰੂਚਰਨ ਸਿੰਘ ਨਾਲ ਸੰਪਰਕ ਕੀਤਾ ਗਿਆ ਹੈ।
ਕੀ ਬਿੱਗ ਬੌਸ 18 'ਚ ਨਜ਼ਰ ਆਉਣਗੇ ਗੁਰੂਚਰਨ ਸਿੰਘ?
ਮੀਡੀਆ ਰਿਪੋਰਟਸ ਦੇ ਮੁਤਾਬਕ, ਤਾਰਕ ਮਹਿਤਾ ਕਾ ਉਲਟਾ ਚਸ਼ਮਾ ਫੇਮ ਅਦਾਕਾਰ ਗੁਰਚਰਨ ਸਿੰਘ ਨੂੰ ਬਿੱਗ ਬੌਸ 18 ਲਈ ਅਪ੍ਰੋਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਉਨ੍ਹਾਂ ਦਾ ਸ਼ੋਅ 'ਚ ਜਾਣਾ ਲਗਭਗ ਪੱਕਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਮੇਕਰਸ ਵਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਅਭਿਨੇਤਾ ਨੂੰ ਪਹਿਲਾਂ ਬਿੱਗ ਬੌਸ ਓਟੀਟੀ ਅਤੇ ਬਿੱਗ ਬੌਸ 15 ਲਈ ਵੀ ਸੰਪਰਕ ਕੀਤਾ ਗਿਆ ਸੀ।
ਲਾਪਤਾ ਹੋਣ ਕਰਕੇ ਆਏ ਸੁਰਖੀਆਂ 'ਚ ਗੁਰਚਰਨ ਸਿੰਘ
ਗੁਰਚਰਨ ਸਿੰਘ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਸੋਢੀ ਦਾ ਕਿਰਦਾਰ ਨਿਭਾਉਂਦੇ ਸਨ। ਕੁਝ ਮਹੀਨੇ ਪਹਿਲਾਂ ਇਹ ਅਦਾਕਾਰ ਅਚਾਨਕ ਲਾਪਤਾ ਹੋ ਕੇ ਸੁਰਖੀਆਂ ਵਿੱਚ ਆ ਗਿਆ ਸੀ। ਕਰੀਬ 22 ਦਿਨਾਂ ਬਾਅਦ ਅਦਾਕਾਰ ਦਾ ਪਤਾ ਲੱਗਾ। ਉਸ ਨੇ ਆਪਣੇ ਲਾਪਤਾ ਹੋਣ ਬਾਰੇ ਪੁਲਿਸ ਨੂੰ ਦੱਸਿਆ ਕਿ ਉਹ ਰੂਹਾਨੀ ਯਾਤਰਾ ’ਤੇ ਗਿਆ ਹੋਇਆ ਸੀ।
ਬਿੱਗ ਬੌਸ 18 ਦੇ ਪ੍ਰਤਿਭਾਗੀ
ਕਿਹਾ ਜਾ ਰਿਹਾ ਹੈ ਕਿ ਸ਼ੋਏਬ ਇਬਰਾਹਿਮ, ਧੀਰਜ ਧੂਪਰ, ਕਰਮ ਰਾਜਪਾਲ, ਨਾਇਰਾ ਬੈਨਰਜੀ, ਕਰਣਵੀਰ ਮਹਿਰਾ, ਸ਼ਿਲਪਾ ਸ਼ਿਰੋਡਕਰ, ਰਿਤਵਿਕ ਧੰਜਾਨੀ, ਦੇਬ ਚੰਦਰੀਮਾ ਸਿੰਘਾ ਰਾਏ, ਸ਼ਹਿਜ਼ਾਦਾ ਧਾਮੀ ਬਿੱਗ ਬੌਸ 18 ਵਿੱਚ ਆ ਸਕਦੇ ਹਨ। ਹਾਲਾਂਕਿ ਅਧਿਕਾਰਤ ਤੌਰ 'ਤੇ ਕਿਸੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਸਿਰਫ਼ ਨਿਰਮਾਤਾ ਹੀ ਅੰਤਿਮ ਨਾਂ ਦਾ ਖੁਲਾਸਾ ਕਰਨਗੇ।