Film Shukrana Song 'Gal Ban Gayi ' : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਹੈ। ਫਿਲਮ 'ਸ਼ਾਇਰ' ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਨੀਰੂ ਬਾਜਵਾ ਆਪਣੀ ਨਵੀਂ ਫਿਲਮ ਸ਼ੁਕਰਾਨਾ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਹਾਲ ਹੀ 'ਚ ਇਸ ਫਿਲਮ ਦਾ ਨਵਾਂ ਗੀਤ 'ਗੱਲ ਬਣ ਗਈ' ਰਿਲੀਜ਼ ਹੋ ਗਿਆ ਹੈ। ਫੈਨਜ਼ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਨੀਰੂ ਬਾਜਵਾ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ, ਵੀਡੀਓ ਤੇ ਆਪਣੇ ਪ੍ਰੋਫੈਸ਼ਨਲ ਪ੍ਰੋਜੈਕਟਸ ਨੂੰ ਲੈ ਕੇ ਨਵੀਂ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ।
ਨੀਰੂ ਬਾਜਵਾ ਜਲਦ ਹੀ ਆਪਣੀ ਨਵੀਂ ਫਿਲਮ ਸ਼ੁਕਰਾਨਾ ਵਿੱਚ ਨਜ਼ਰ ਆਵੇਗੀ। ਇਹ ਫਿਲਮ ਜਲਦ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ । ਹਾਲ ਹੀ ਵਿੱਚ ਨੀਰੂ ਬਾਜਵਾ ਨੇ ਫਿਲਮ ਦਾ ਨਵਾਂ ਗੀਤ 'ਗੱਲ ਬਣ ਗਈ' ਰਿਲੀਜ਼ ਹੋ ਗਿਆ ਹੈ। ਜਿਸ ਬਾਰੇ ਅਦਾਕਾਰਾ ਨੇ ਇੰਸਟਾ ਪੋਸਟ ਪਾ ਕੇ ਫੈਨਜ਼ ਨੂੰ ਗੀਤ ਦੇ ਰਿਲੀਜ਼ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
VIDEO
ਇਸ ਗੀਤ ਇੱਕ ਰੋਮਾਂਟਿਕ ਗੀਤ ਹੈ। ਇਸ ਗੀਤ ਵਿੱਚ ਨੀਰੂ ਬਾਜਵਾ ਦੇ ਨਾਲ-ਨਾਲ ਜੱਸ ਸਿੰਘ ਬਾਜਵਾ ਵੀ ਨਜ਼ਰ ਆ ਰਹੇ ਹਨ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ। ਇਸ ਗੀਤ ਨੂੰ ਖ਼ੁਦ ਹੈਪੀ ਰਾਏਕੋਟੀ ਨੇ ਹੀ ਗਾਇਆ ਵੀ ਹੈ। ਇਸ ਗੀਤ ਦਾ ਸੰਗੀਤ ਕਿੰਗ ਪਰੋ ਕੰਪਨੀ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਨੂੰ ਟਾਈਮਜ਼ ਮਿਊਜ਼ਿਕ ਇੰਡੀਆ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਹੋਰ ਪੜ੍ਹੋ : ਜਸਬੀਰ ਜੱਸੀ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਕੀਤੀ ਲੰਗਰ ਸੇਵਾ, ਗਾਇਕ ਦੀ ਵੀਡੀਓ ਹੋਈ ਵਾਇਰਲ
ਫੈਨਜ਼ ਨੀਰੂ ਬਾਜਵਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਨੂੰ ਨਵੀਂ ਫਿਲਮ ਲਈ ਵਧਾਈ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਨੀਰੂ ਬਾਜਵਾ ਦੀ ਸ਼ਲਾਘਾ ਕਰ ਰਹੇ ਹਨ ਕਿ ਉਹ ਆਪਣੀ ਫਿਲਮਾਂ ਦੀ ਚੋਣ ਨੂੰ ਲੈ ਕੇ ਕਾਫੀ ਸਜਗ ਹੈ ਤੇ ਉਹ ਨਿੱਤ ਨਵੇਂ ਪ੍ਰੋਜੈਕਟਸ ਕਰ ਰਹੀ ਹੈ।