‘ਵੇ ਮੈਂ ਕਰਕੇ ਫਲਾਈ ਆਵਾਂ’ ਗੀਤ ਇਨ੍ਹੀਂ ਦਿਨੀਂ ਟ੍ਰੈਂਡਿੰਗ ‘ਚ ਚੱਲ ਰਿਹਾ ਹੈ ਅਤੇ ਵੱਡੀ ਗਿਣਤੀ ‘ਚ ਲੋਕ ਇਸ ਗੀਤ ‘ਤੇ ਰੀਲਾਂ ਵੀ ਬਣਾ ਰਹੇ ਹਨ ।ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੇਰਾਂ ਮਿਲੀਅਨ ਵਿਊਜ਼ ਹੁਣ ਤੱਕ ਇਸ ਗੀਤ ‘ਤੇ ਆ ਚੁੱਕੇ ਹਨ ਅਤੇ ਇਸ ਦੇ ਵਿਊਜ਼ ‘ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਇਸ ਗੀਤ ਨੂੰ ਸੱਬਾ ਮਰਾੜ ਤੇ ਜਸਮੀਨ ਅਖਤਰ ਨੇ ਗਾਇਆ ਹੈ। ਜਸਮੀਨ ਅਖਤਰ ਨੂੰ ਤਾਂ ਹਰ ਕੋਈ ਜਾਣਦਾ ਹੈ। ਪਰ ਇਸ ਗੀਤ ਦੇ ਨਾਲ ਸੱਬਾ ਮਰਾੜ ਪਹਿਲੀ ਵਾਰ ਚਰਚਾ ‘ਚ ਆਇਆ ਹੈ। ਤੁਸੀਂ ਵੀ ਸ਼ਾਇਦ ਸੱਬਾ ਮਰਾੜ ਬਾਰੇ ਪਹਿਲੀ ਵਾਰ ਸੁਣਿਆ ਹੋਵੇਗਾ।
ਹੋਰ ਪੜ੍ਹੋ : ਵੀਰੀ ਢੈਪਈ ਪੁੱਜਿਆ ਕਬੱਡੀ ਦੇ ਮੈਦਾਨ ‘ਚ, ਕਬੱਡੀ ਕਲੱਬ ਵੱਲੋਂ ਨਕਦ ਰਾਸ਼ੀ ਦੇ ਕੇ ਕੀਤਾ ਗਿਆ ਸਨਮਾਨਿਤ
ਗਰੀਬ ਪਰਿਵਾਰ ਨਾਲ ਰੱਖਦਾ ਸਬੰਧ
ਪੰਜਾਬ ਦੇ ਪਿੰਡ ਮਰਾੜ ਕਲਾਂ ਦਾ ਰਹਿਣ ਵਾਲਾ ਸੱਬਾ ਮਰਾੜ ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਦਾ ਹੈ। ਜਿਸ ਵੇਲੇ ਗੀਤ ‘ਫਲਾਈ ਕਰਕੇ ਆਵਾਂ’ ਲਈ ਉਸ ਦੇ ਕੋਲ ਫੋਨ ਆਇਆ ਤਾਂ ਉਸ ਵੇਲੇ ਉਹ ਸਿਕਓਰਿਟੀ ਗਾਰਡ ਦਾ ਕੰਮ ਕਰ ਰਿਹਾ ਸੀ ਅਤੇ ਆਪਣੀ ਡਿਊਟੀ ‘ਤੇ ਸੀ ।
ਜਿਸ ਤੋਂ ਬਾਅਦ ਮਿਊਜ਼ਿਕ ਕੰਪਨੀ ਵਾਲਿਆਂ ਨੇ ਉਸ ਨੂੰ ਫੋਨ ਕਰਕੇ ਆਉਣ ਦੇ ਲਈ ਕਿਹਾ ਤਾਂ ਸੱਬੇ ਨੇ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਕਿ ‘ਮਾਂ ਤੂੰ ਅੱਜ ਕੋਈ ਸੁੱਖ, ਸੁੱਖ ਲੈ, ਅੱਜ ਕੰਪਨੀ ਵਾਲਿਆਂ ਦਾ ਫੋਨ ਆਇਐ’।
ਸੱਬੇ ਨੇ ਜਸਮੀਨ ਅਖਤਰ ਦੇ ਨਾਲ ਗੀਤ ਕੀਤਾ ਤਾਂ ਉਸ ਦੀ ਹਰ ਪਾਸੇ ਚਰਚਾ ਹੋਣ ਲੱਗੀ ਅਤੇ ਲੋਕ ਉਸ ਨੂੰ ਸਰਚ ਕਰਨ ਲੱਗ ਪਏ । ਸੱਬਾ ਮਰਾੜ ਮਿਹਨਤ ਮਜ਼ਦੂਰੀ ਕਰਦਾ ਰਿਹਾ ਹੈ ਅਤੇ ਦਿਹਾੜੀ ਵੀ ਮਿਸਤਰੀਆਂ ਦੇ ਨਾਲ ਲਗਾਉਣ ਜਾਂਦਾ ਸੀ ।
ਨਾਨਕਿਆਂ ਘਰ ਪਲਿਆ
ਸੱਬਾ ਮਰਾੜ ਆਪਣੇ ਨਾਨਕਿਆਂ ਦੇ ਘਰ ਹੀ ਪਲਿਆ ਸੀ ਅਤੇ ਉੱਥੇ ਹੀ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਨਾਨੀ ਦੇ ਦਿਹਾਂਤ ਤੋਂ ਬਾਅਦ ਉਹ ਆਪਣੇ ਪਿੰਡ ਮਾਪਿਆਂ ਦੇ ਕੋਲ ਆ ਗਿਆ ਸੀ ਅਤੇ ਸਕੂਲ ਸਮੇਂ ਤੋਂ ਹੀ ਗਾਉਣ ਦਾ ਸ਼ੌਂਕ ਰੱਖਦਾ ਸੀ।ਹੌਲੀ ਹੌਲੀ ਸੱਬਾ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਰਿਹਾ ਹੈ ਅਤੇ ਆਪਣੀ ਨਾਨੀ ਤੇ ਮਾਂ ਦੀਆਂ ਰੀਝਾਂ ਨੂੰ ਪੂਰੀਆਂ ਕਰ ਰਿਹਾ ਹੈ।