ਰਣਜੀਤ ਬਾਵਾ ਦੀ ਐਲਬਮ 'ਮੈਲੋਡਿਕ ਗੱਭਰੂ' ਦਾ ਨਵਾਂ ਗੀਤ 'ਤਰੀਫ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

ਰਣਜੀਤ ਬਾਵਾ ਆਪਣੇ ਗੀਤਾਂ ਤੇ ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ਲਈ ਮਸ਼ਹੂਰ ਹਨ। ਮਿੱਟੀ ਦਾ ਬਾਵਾ ਤੋਂ ਬਾਅਦ ਮੁੜ ਰਣਜੀਤ ਇੱਕ ਵਾਰ ਫਿਰ ਤੋਂ ਆਪਣੀ ਨਵੀਂ ਐਲਬਮ 'ਮੈਲੋਡਿਕ ਗੱਭਰੂ' ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਹਨ। ਹਾਲ ਹੀ 'ਚ ਇਸ ਐਲਬਮ ਦਾ ਨਵਾਂ ਗੀਤ 'ਤਰੀਫ' ਰਿਲੀਜ਼ ਹੋ ਗਿਆ ਹੈ।

Reported by:  PTC Punjabi Desk   |  Edited by:  Pushp Raj   |  September 05th 2024 05:38 PM  |  Updated: September 05th 2024 05:38 PM

ਰਣਜੀਤ ਬਾਵਾ ਦੀ ਐਲਬਮ 'ਮੈਲੋਡਿਕ ਗੱਭਰੂ' ਦਾ ਨਵਾਂ ਗੀਤ 'ਤਰੀਫ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

ਰਣਜੀਤ ਬਾਵਾ ਆਪਣੇ ਗੀਤਾਂ ਤੇ ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ਲਈ ਮਸ਼ਹੂਰ ਹਨ। ਮਿੱਟੀ ਦਾ ਬਾਵਾ ਤੋਂ ਬਾਅਦ ਮੁੜ ਰਣਜੀਤ ਇੱਕ ਵਾਰ ਫਿਰ ਤੋਂ ਆਪਣੀ ਨਵੀਂ ਐਲਬਮ 'ਮੈਲੋਡਿਕ ਗੱਭਰੂ' ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਹਨ। ਹਾਲ ਹੀ 'ਚ ਇਸ ਐਲਬਮ ਦਾ ਨਵਾਂ ਗੀਤ 'ਤਰੀਫ' ਰਿਲੀਜ਼ ਹੋ ਗਿਆ ਹੈ।

Reported by:  PTC Punjabi Desk
Edited by:  Pushp Raj
September 05th 2024 05:38 PM
Last Updated: September 05th 2024 05:38 PM
Share us
You May Like This

Ranjit Bawa New Song Tareef : ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਗੀਤਾਂ ਤੇ ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ਲਈ ਮਸ਼ਹੂਰ ਹਨ। ਮਿੱਟੀ ਦਾ ਬਾਵਾ ਤੋਂ ਬਾਅਦ ਮੁੜ ਰਣਜੀਤ ਇੱਕ ਵਾਰ ਫਿਰ ਤੋਂ ਆਪਣੀ ਨਵੀਂ ਐਲਬਮ 'ਮੈਲੋਡਿਕ ਗੱਭਰੂ' ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਹਨ। ਹਾਲ ਹੀ 'ਚ ਇਸ ਐਲਬਮ ਦਾ ਨਵਾਂ ਗੀਤ 'ਤਰੀਫ' ਰਿਲੀਜ਼ ਹੋ ਗਿਆ ਹੈ। 

ਦੱਸ ਦਈਏ ਕਿ ਰਣਜੀਤ ਬਾਵਾ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕਰਕੇ ਆਪਣੀ ਨਵੀਂ ਐਲਬਮ ਦੇ ਰਿਲੀਜ਼ ਹੋਣ ਦੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। 

ਗਾਇਕ ਰਣਜੀਤ ਬਾਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, 'ਲਾਓ ਜੀ ਦੋਸਤੋਂ ਮੇਰੀ ਨਵੀਂ ਐਲਬਮ Melodic Gabru ਦਾ ਪਹਿਲਾ ਗੀਤ 'ਤਰੀਫ' ਰਿਲੀਜ਼ ਹੋ ਗਿਆ ਹੈ, ਉਮੀਂਦ ਹੈ ਤੁਹਾਨੂੰ ਸਭ ਨੂੰ ਗੀਤ ਪਸੰਦ ਆਵੇਗਾ, ਜਲਦ ਹੀ ਹੋਰ ਵੀ ਗੀਤ ਪੇਸ਼ ਕੀਤੇ ਜਾਣਗੇ ਜੇ ਤੁਸੀ ਚਾਂਗਾ ਸੰਗੀਤ ਸੁੰਨਣਾ ਪਾਸੰਦ ਕਰਦੇ ਹੋ 🙏🏻 #Melodic Gabru ।'

ਹਾਲ ਹੀ ਵਿੱਚ ਇਸ ਐਲਬਮ ਦੇ ਰਿਲੀਜ਼ ਹੋਏ ਪਹਿਲੇ ਗੀਤ 'ਤਰੀਫ' ਬਾਰੇ ਗੱਲ ਕਰੀਏ ਤਾਂ ਇਹ ਗੀਤ ਇੱਕ ਪੰਜਾਬੀ ਮੁਟਿਆਰ ਦੀ ਖੂਬਸੂਰਤੀ ਉੱਤੇ ਲਿਖਿਆ ਗਿਆ ਹੈ। ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਤੇ ਇਸ ਗੀਤ ਨੂੰ ਕੰਪੋਜ਼ ਵੀ ਬੰਟੀ ਬੈਂਸ ਨੇ ਹੀ ਕੀਤਾ ਹੈ। ਇਸ ਗੀਤ ਨੂੰ ਰਣਜੀਤ ਬਾਵਾ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਦਾ ਸੰਗੀਤ Desi Crew ਵੱਲੋਂ ਦਿੱਤਾ ਗਿਆ ਹੈ ਤੇ ਇਹ ਗੀਤ ਰਣਜੀਤ ਬਾਵਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 

ਦੱਸ ਦਈਏ ਕਿ ਰਣਜੀਤ ਬਾਵਾ ਦੀ ਇਸ ਐਲਬਮ ਦੇ ਵਿੱਚ ਕੁੱਲ 8 ਗੀਤ ਹਨ। ਇਨ੍ਹਾਂ ਦੇ ਟਾਈਟਲ ਹਨ ਤਰੀਫ, ਜੱਗਾ ਜੱਟ, ਲੌਂਗ ਲੱਭ ਗਿਆ, ਮਿਰਜ਼ੇ ਦੀ ਬੱਕੀ, ਕਿੰਨਾ ਸੋਹਣਾ ਮੁੰਡਾ, ਸਾਦਗੀ, ਮੁਲਾਕਾਤ, ਰਿਟਰਨ ਟੂ ਮਾਈ ਰੂਟਸ ਆਦਿ ਸ਼ਾਮਲ ਹਨ। 

ਫੈਨਜ਼ ਗਾਇਕ ਦੇ ਇਨ੍ਹਾਂ ਗੀਤਾਂ ਨੂੰ ਕਾਫੀ ਪਸੰਦ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਗਾਇਕ ਦੇ ਗੀਤਾਂ ਦੀ ਤਾਰੀਫ ਕਰਦੇ ਹੋਏ ਕਹਿ ਰਹੇ ਨੇ ਅੱਜ ਦੇ ਸਮੇਂ ਵਿੱਚ ਬਹੁਤ ਹੀ ਘੱਟ ਗਾਇਕ ਰੂਹਾਨੀ ਗਾਇਕੀ ਕਰਦੇ ਹਨ ਤੇ ਕਈਆਂ ਨੇ ਲਿਖਿਆ, ' ਪੰਜਾਬ ਦੀ ਗੱਲ ਤੋਂ ਬਿਨਾ ਬਾਵਾ ਦੇ ਗੀਤ ਅਧੂਰੇ ਹਨ।'

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network