ਗੁਰਦਾਸ ਮਾਨ (Gurdas maan) ਇਨ੍ਹੀਂ ਦਿਨੀਂ ਆਪਣੀ ਐਲਬਮ ‘ਸਾਊਂਡ ਆਫ ਸੋਇਲ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦਾ ਇਸ ਐਲਬਮ ਚੋਂ ਪਹਿਲਾਂ ਗੀਤ ‘ਮੈਂ ਹੀ ਝੂਠੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖੁਦ ਗੁਰਦਾਸ ਮਾਨ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਜਤਿੰਦਰ ਸ਼ਾਹ ਨੇ । ਗੀਤ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਜਿਸ ਦਾ ਮਹਿਬੂਬ ਉਸ ਤੋਂ ਕਿਸੇ ਗੱਲੋਂ ਨਰਾਜ਼ ਹੋ ਗਿਆ ਹੈ ਅਤੇ ਅਜਿਹੇ ‘ਚ ਉਹ ਡਰਦੀ ਹੈ ਕਿ ਉਸ ਤੋਂ ਕੋਈ ਅਜਿਹਾ ਬੋਲ ਕੁਬੋਲ ਨਾ ਨਿਕਲ ਜਾਵੇ ਕਿ ਉਹ ਖੁਦ ਹੀ ਝੂਠੀ ਪੈ ਜਾਵੇ ।
ਹੋਰ ਪੜ੍ਹੋ : ਅੰਮ੍ਰਿਤਾ ਵਿਰਕ ਦੇ ਗੀਤਾਂ ਦੇ ਕਿਸੇ ਸਮੇਂ ਬੋਲਦੀ ਸੀ ਤੂਤੀ, ਜਾਣੋ ਗਾਇਕਾ ਦੇ ਸੰਗੀਤਕ ਸਫ਼ਰ ਬਾਰੇ
ਇਸ ਗੀਤ ਦੀ ਫੀਚਰਿੰਗ ‘ਚ ਗੁਰਦਾਸ ਮਾਨ, ਸ਼ਿਵਾਂਗੀ ਜੋਸ਼ੀ ਤੇ ਗੁਰਜੀਤ ਸਿੰਘ ਸਣੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ। ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਤੋਂ ਪਹਿਲਾਂ ਗੀਤ ਦਾ ਟੀਜ਼ਰ ਜਾਰੀ ਕੀਤਾ ਗਿਆ ਸੀ।
ਗੁਰਦਾਸ ਮਾਨ ਦਾ ਵਰਕ ਫ੍ਰੰਟ
ਗੁਰਦਾਸ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।ਜਿੱਥੇ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ, ਉੱਥੇ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ ।