ਦੁਸਹਿਰਾ (Dussehra 2024) ਇਸ ਵਾਰ ਬਾਰਾਂ ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ।ਦੁਸਹਿਰੇ ਦੇ ਤਿਉਹਾਰ ਨੂੰ ਬਦੀ ‘ਤੇ ਨੇਕੀ ਦੀ ਜਿੱਤ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਦੁਸਹਿਰੇ ਦੇ ਤਿਉਹਾਰ ਬਾਰੇ ਜੁੜੀ ਗੱਲ ਦੱਸਾਂਗੇ । ਇਸ ਦਿਨ ਨੀਲਕੰਠ ਪੰਛੀ ਨੂੰ ਵੇਖਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਸ ਨਾਲ ਕਈ ਧਾਰਮਿਕ ਅਤੇ ਪ੍ਰਾਚੀਨ ਮਾਨਤਾਵਾਂ ਵੀ ਜੁੜੀਆਂ ਹੋਈਆਂ ਹਨ ।
ਹੋਰ ਪੜ੍ਹੋ : ਵੰਡੇ ਜਾ ਚੁੱਕੇ ਸਨ ਸਲਮਾਨ ਖ਼ਾਨ ਦੇ ਵਿਆਹ ਦੇ ਕਾਰਡ, ਹੁੰਦੇ-ਹੁੰਦੇ ਕੈਂਸਲ ਹੋ ਗਿਆ ਸੀ ਇਸ ਅਦਾਕਾਰਾ ਦੇ ਨਾਲ ਵਿਆਹ
ਦੁਸਹਿਰੇ ਦੇ ਦਿਨ ਨੀਲਕੰਠ ਪੰਛੀ ਦੇ ਦਰਸ਼ਨ ਦਾ ਮਹੱਤਵ ਭਗਵਾਨ ਰਾਮ ਦੀ ਲੰਕਾ 'ਤੇ ਜਿੱਤ ਦੇ ਨਾਲ ਜੁੜਿਆ ਹੋਇਆ ਹੈ। ਪ੍ਰਾਚੀਨ ਮਾਨਤਾਵਾਂ ਦੇ ਮੁਤਾਬਕ ਜਦੋਂ ਸ਼੍ਰੀ ਰਾਮ ਚੰਦਰ ਨੇ ਰਾਵਣ ਦਾ ਵਧ ਕਰਨ ਦੇ ਲਈ ਲੰਕਾ ‘ਤੇ ਹਮਲਾ ਕੀਤਾ ਤਾਂ ਉਨ੍ਹਾਂ ਨੇ ਨੀਲਕੰਠ ਪੰਛੀ ਦਾ ਦਰਸ਼ਨ ਕੀਤਾ ਸੀ ।ਇਸ ਤੋਂ ਬਾਅਦ ਹੀ ਰਾਮ ਚੰਦਰ ਜੀ ਨੇ ਰਾਵਣ ਦਾ ਵਧ ਕੀਤਾ ਸੀ । ਇਹ ਪੰਛੀ ਭਗਵਾਨ ਸ਼ਿਵ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਸ ਦੇ ਦਰਸ਼ਨ ਸ਼ੁਭ ਅਤੇ ਜਿੱਤ ਦਾ ਸੰਕੇਤ ਮੰਨਿਆ ਗਿਆ ਹੈ। ਇਸੇ ਲਈ ਭਗਵਾਨ ਰਾਮ ਚੰਦਰ ਜੀ ਦੀ ਜਿੱਤ ਦੇ ਨਾਲ ਵੀ ਇਸ ਨੂੰ ਜੋੜ ਕੇ ਵੇਖਿਆ ਜਾਂਦਾ ਹੈ ।
ਨੀਲਕੰਠ ਪੰਛੀ ਤੇ ਭਗਵਾਨ ਸ਼ਿਵ ਦਾ ਸਬੰਧ
ਨੀਲਕੰਠ ਪੰਛੀ ਦਾ ਸਬੰਧ ਸ਼ਿਵ ਦੇ ਨਾਲ ਹੈ ਅਤੇ ਪੌਰਾਣਿਕ ਕਥਾ ਦੇ ਅਨੁਸਾਰ ਸਮੁੰਦਰ ਮੰਥਨ ਦੇ ਦੌਰਾਨ ਪੈਦਾ ਹੋਏ ਜ਼ਹਿਰ ਨੂੰ ਭਗਵਾਨ ਸ਼ਿਵ ਨੇ ਆਪਣੇ ਕੰਠ ‘ਚ ਧਾਰਨ ਕੀਤਾ ਸੀ । ਜਿਸ ਕਾਰਨ ਉਨ੍ਹਾਂ ਦਾ ਕੰਠ ਨੀਲਾ ਹੋ ਗਿਆ ਸੀ ਅਤੇ ਉਹ ਨੀਲਕੰਠ ਦੇ ਨਾਂਅ ਨਾਲ ਵੀ ਜਾਣੇ ਜਾਣ ਲੱਗ ਪਏ ।ਇਸੇ ਲਈ ਨੀਲਕੰਠ ਪੰਛੀ ਨੂੰ ਭਗਵਾਨ ਸ਼ਿਵ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ।ਨੀਲਕੰਠ ਦੇ ਦਰਸ਼ਨ ਨੂੰ ਜਿੱਤ, ਸ਼ਾਂਤੀ ਅਤੇ ਸਮਰਿਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਲੲ ਦੁਸਹਿਰੇ ਵਾਲੇ ਦਿਨ ਨੀਲਕੰਠ ਦੇ ਦਰਸ਼ਨ ਸ਼ੁਭ ਮੰਨੇ ਜਾਂਦੇ ਹਨ ।