ਕੁਲਵਿੰਦਰ ਢਿੱਲੋਂ (Kulwinder Dhillon) ਇੱਕ ਅਜਿਹਾ ਫਨਕਾਰ ਸੀ । ਜਿਸ ਨੇ ਆਪਣੇ ਗੀਤਾਂ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਇਹ ਗਾਇਕ ਭਾਵੇਂ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ। ਪਰ ਉਸ ਦੇ ਗਾਣੇ ਹਮੇਸ਼ਾ ਦੇ ਲਈ ਉਸ ਨੂੰ ਅਮਰ ਕਰ ਗਏ । ਅੱਜ ਅਸੀਂ ਤੁਹਾਨੂੰ ਗਾਇਕ ਕੁਲਵਿੰਦਰ ਢਿੱਲੋਂ ਦੇ ਸੰਗੀਤਕ ਸਫ਼ਰ ਤੇ ਨਿੱਜੀ ਜ਼ਿੰਦਗੀ ਦੇ ਬਾਰੇ ਦੱਸਾਂਗੇ ।
ਹੋਰ ਪੜ੍ਹੋ : ਪੰਜਾਬੀ ਫ਼ਿਲਮ ਅਦਾਕਾਰਾ ਪ੍ਰੀਤੀ ਸਪਰੂ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ, ਪਿਤਾ ਤੇ ਭਰਾ ਵੀ ਰਹੇ ਸਨ ਵਧੀਆ ਅਦਾਕਾਰ, ਜਾਣੋ ਅਦਾਕਾਰਾ ਦੀ ਜ਼ਿੰਦਗੀ ਤੇ ਕਰੀਅਰ ਬਾਰੇ
ਹੁਸ਼ਿਆਰਪੁਰ ਦੇ ਪਿੰਡ ਪੰਧੋਰੀ ‘ਚ ਹੋਇਆ ਜਨਮ
ਗਾਇਕ ਕੁਲਵਿੰਦਰ ਢਿੱਲੋਂ ਦਾ ਜਨਮ 1975 ‘ਚ ਹੁਸ਼ਿਆਰਪੁਰ ਦੇ ਪਿੰਡ ਪੰਧੋਰੀ ਲੱਧਾ ‘ਚ ਹੋਇਆ ਸੀ । ਉਨ੍ਹਾਂ ਨੇ 2001 ‘ਚ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ । ਉਨ੍ਹਾਂ ਦੀ ਪਹਿਲੀ ਹੀ ਐਲਬਮ ਹਿੱਟ ਸਾਬਿਤ ਹੋਈ ਸੀ।ਜਿਸ ਤੋਂ ਬਾਅਦ ਕੁਲਵਿੰਦਰ ਢਿੱਲੋਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਧੂਮਾਂ ਪਾ ਦਿੱਤੀਆਂ । ਪਹਿਲੀ ਐਲਬਮ ਤੋਂ ਬਾਅਦ ਉਨ੍ਹਾਂ ਦਾ ਗੀਤ ‘ਕਚਹਿਰੀਆਂ ‘ਚ ਮੇਲੇ ਲੱਗਦੇ’ ਆਇਆ । ਇਸ ਗੀਤ ਨੇ ਉਨ੍ਹਾਂ ਸ਼ੌਹਰਤ ਦੀਆਂ ਬੁਲੰਦੀਆਂ ‘ਤੇ ਪਹੁੰਚਾ ਦਿੱਤਾ ।
ਇਸ ਤੋਂ ਇਲਾਵਾ ਉਨ੍ਹਾਂ ਦੀ ‘ਗਲਾਸੀ ਖੜਕੇ’ ਵੀ ਸਰੋਤਿਆਂ ‘ਚ ਕਾਫੀ ਮਕਬੂਲ ਹੋਈ। 2003 ‘ਚ ਉਨ੍ਹਾਂ ਦੀ ਐਲਬਮ ‘ਕਾਲਜ’ ਨੇ ਹਰ ਕਿਸੇ ਦੇ ਦਿਲ ਨੂੰ ਕੀਲ ਲਿਆ ।ਇਸ ਤੋਂ ਬਾਅਦ ‘ਮਸ਼ੂਕ’ ਗੀਤ ਨੇ ਤਾਂ ਹਰ ਨੌਜਵਾਨ ਦਿਲ ਨੂੰ ਟੁੰਬਿਆ । ਐਲਬਮ ‘ਕਾਲਜ’ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਸਨ ।ਇਸ ਗੀਤ ਨੇ ਤਾਂ ਕਾਲਜ ਦੇ ਮੁੰਡੇ ਕੁੜੀਆਂ ਦੇ ਦਿਲ ਹੀ ਜਿੱਤ ਲਏ ਅਤੇ ਹਰ ਫੰਕਸ਼ਨ ਤੇ ਵਿਆਹ ਸ਼ਾਦੀ ‘ਚ ਇਹ ਗੀਤ ਵੱਜਦੇ ਸੁਣਾਈ ਦਿੰਦੇ ਸਨ ।
ਪਰ ਇਸ ਐਲਬਮ ਦਾ ਸਭ ਤੋਂ ਮਸ਼ਹੂਰ ਗੀਤ ਸੀ ‘ਕੱਲੀ ਕਿਤੇ ਮਿਲ’ ਤਾਂ ਏਨਾਂ ਕੁ ਮਸ਼ਹੂਰ ਹੋਇਆ ਸੀ ਕਿ ਇਸ ਨੂੰ ਕੌਮਾਂਤਰੀ ਪੱਧਰ ‘ਤੇ ਵੀ ਰਿਲੀਜ਼ ਕੀਤਾ ਗਿਆ ।
VIDEO
ਇਸ ਐਲਬਮ ਦੇ ਗੀਤਾਂ ਨੇ ਕੁਲਵਿੰਦਰ ਢਿੱਲੋਂ ਨੂੰ ਕੌਮਾਂਤਰੀ ਪੱਧਰ ‘ਤੇ ਪਛਾਣ ਦਿਵਾਈ ਸੀ। 2005 ‘ਚ ਆਈ ਉਨ੍ਹਾਂ ਦੀ ਐਲਬਮ ‘ਵੈਲੀ’ ਵੀ ਸੁਪਰ ਹਿੱਟ ਸਾਬਿਤ ਹੋਈ ।
ਕੁਲਵਿੰਦਰ ਢਿੱਲੋਂ ਨੇ ਜਿੰਨੇ ਵੀ ਗੀਤ ਗਾਏ ਉਨ੍ਹਾਂ ਵਿੱਚੋਂ ਜ਼ਿਆਦਾਤਰ ਗੀਤ ਬਲਵੀਰ ਬੋਪਾਰਾਏ ਨੇ ਲਿਖੇ ਸਨ ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਧਾਰਮਿਕ ਐਲਬਮ ਵੀ ਕੱਢੀਆਂ । ਕੁਲਵਿੰਦਰ ਢਿੱਲੋਂ ਅਜਿਹੇ ਗਾਇਕ ਸਨ ਜਿਨ੍ਹਾਂ ਦੇ ਅਖਾੜੇ ਪਿੰਡਾਂ 'ਚ ਲੱਗਦੇ ਤਾਂ ਲੋਕ ਵਹੀਰਾਂ ਘੱਤ ਉਨ੍ਹਾਂ ਦੇ ਅਖਾੜਿਆਂ ਨੂੰ ਸੁਣਨ ਲਈ ਪਹੁੰਚਦੇ ।
VIDEO
2006 ‘ਚ ਹੋਇਆ ਦਿਹਾਂਤ
ਕੁਲਵਿੰਦਰ ਢਿੱਲੋਂ ਦਿਨ-ਪ੍ਰਤੀ-ਦਿਨ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਸਨ । ਪਰ ਉਹ ਆਪਣੀ ਕਮਾਈ ਸ਼ੌਹਰਤ ਦਾ ਅਨੰਦ ਨਹੀਂ ਉਠਾ ਸਕਣਗੇ ਇਸ ਬਾਰੇ ਉਨ੍ਹਾਂ ਨੇ ਸੁਫ਼ਨੇ ‘ਚ ਵੀ ਨਹੀਂ ਸੀ ਸੋਚਿਆ। 2006 ‘ਚ ਫਗਵਾੜਾ ਬੰਗਾ ਰੋਡ ‘ਤੇ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਇੱਕ ਰੁੱਖ ‘ਚ ਜਾ ਵੱਜੀ । ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਉਹ ਆਪਣੇ ਪਿੱਛੇ ਪਤਨੀ ਤੇ ਇੱਕ ਬੇਟੇ ਨੂੰ ਹਮੇਸ਼ਾ ਲਈ ਛੱਡ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ।
ਗਾਇਕੀ ਦੇ ਬੂਟੇ ਨੂੰ ਪੁੱਤਰ ਵਧਾ ਰਿਹਾ ਅੱਗੇ
ਗਾਇਕ ਕੁਲਵਿੰਦਰ ਢਿੱਲੋਂ ਦਾ ਪੁੱਤਰ ਅਰਮਾਨ ਢਿੱਲੋਂ ਵੀ ਆਪਣੇ ਪਿਤਾ ਵੱਲੋਂ ਲਾਏ ਗਏ ਗਾਇਕੀ ਦੇ ਬੂਟੇ ਨੂੰ ਅੱਗੇ ਵਧਾ ਰਿਹਾ ਹੈ ਅਤੇ ਗਾਇਕੀ ਦੇ ਖੇਤਰ ‘ਚ ਸਰਗਰਮ ਹੈ।
VIDEO