ਪਦਮ ਸ਼੍ਰੀ ਨਿਰਮਲ ਰਿਸ਼ੀ (Nirmal Rishi) ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਚੋਂ ਇੱਕ ਹਨ । ਉਨ੍ਹਾਂ ਦੇ ਵੱਲੋਂ ਨਿਭਾਏ ਜਾਣ ਵਾਲੇ ਕਿਰਦਾਰਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀ ਇੱਕ ਗੱਲ ਦੱਸਣ ਜਾ ਰਹੇ ਹਾਂ। ਜਿਸ ਨੂੰ ਸੁਣਾਉਂਦੇ ਹੋਏ ਅਦਾਕਾਰਾ ਦੀਆਂ ਅੱਖਾਂ ‘ਚ ਵੀ ਅੱਥਰੂ ਆ ਜਾਂਦੇ ਹਨ। ਅਦਾਕਾਰਾ ਦਾ ਕਹਿਣਾ ਹੈ ਕਿ ਜਦੋਂ ਉਸ ਦੇ ਦੋ ਵੱਡੇ ਭਰਾਵਾਂ ਦਾ ਦਿਹਾਂਤ ਹੋ ਗਿਆ ਤਾਂ ਉਸ ਤੋਂ ਬਾਅਦ ਉਨ੍ਹਾਂ ਦੇ ਘਰ ਵਾਲੇ ਇਹੀ ਗੱਲ ਕਹਿੰਦੇ ਸਨ ਕਿ ਰੱਬ ਕੋਈ ਚੰਗੀ ਚੀਜ਼ ਦੇ ਦੇਵੇ ।
ਹੋਰ ਪੜ੍ਹੋ : ਐਮੀ ਵਿਰਕ ਦੇ ਘਰ ਲੱਗੀਆਂ ਰੌਣਕਾਂ, ਲੱਡੂ ਵੰਡ ਕੇ ਪਿੰਡ ‘ਚ ਮਨਾਈ ਗਈ ਖੁਸ਼ੀ
ਭਰੇ ਮਨ ਦੇ ਨਾਲ ਨਿਰਮਲ ਰਿਸ਼ੀ ਗੱਲ ਕਹਿੰਦੇ ਹੋਏ ਭਾਵੁਕ ਹੋ ਗਏ । ਉਨ੍ਹਾਂ ਦਾ ਕਹਿਣਾ ਸੀ ਕਿ ‘ਕੀ ਕੁੜੀਆਂ ਚੰਗੀ ਚੀਜ਼ ਨਹੀਂ ਹਨ’ । ਇਸ ਤੋਂ ਇਲਾਵਾ ਨਿਰਮਲ ਰਿਸ਼ੀ ਨੇ ਕੁੜੀਆਂ ਦੇ ਬਾਰੇ ਕਿਹਾ ਕਿ ‘ਮੁੰਡਿਆਂ ਨੂੰ ਪੈਦਾ ਹੁੰਦੇ ਹੀ ਘਰ ਮਿਲ ਜਾਂਦਾ ਹੈ, ਜਦੋਂਕਿ ਕੁੜੀਆਂ ਨੂੰ ਸਾਰੀ ਉਮਰ ਆਪਣਾ ਘਰ ਨਹੀਂ ਮਿਲਦਾ’। ਇਸ ਤੋਂ ਇਲਾਵਾ ਨਿਰਮਲ ਰਿਸ਼ੀ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ।
ਕੁੜੀਆਂ ਦੀ ਡੋਲੀ ਵੇਖ ਭਾਵੁਕ ਹੋ ਜਾਂਦੇ ਹਨ ਨਿਰਮਲ ਰਿਸ਼ੀ
ਨਿਰਮਲ ਰਿਸ਼ੀ ਦਾ ਕਹਿਣਾ ਹੈ ਕਿ ਉਹ ਕੁੜੀਆਂ ਦੀ ਡੋਲੀ ਜਾਂਦੇ ਹੋਏ ਨਹੀਂ ਵੇਖ ਸਕਦੇ ।ਉਹ ਜਾਂਦੀ ਹੋਈ ਡੋਲੀ ਨੂੰ ਵੇਖ ਕੇ ਭਾਵੁਕ ਹੋ ਜਾਂਦੇ ਹਨ । ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ । ਇਹ ਸਭ ਕੁਝ ਜਾਨਣ ਦੇ ਲਈ ਵੇਖਣਾ ਨਾ ਭੁੱਲਣਾ ਪਦਮ ਸ਼੍ਰੀ ਨਿਰਮਲ ਰਿਸ਼ੀ ਜੀ ਦੇ ਨਾਲ ਕੀਤੀ ਗੱਲਬਾਤ, 10 ਅਕਤੂਬਰ, ਦਿਨ ਵੀਰਵਾਰ, ਸ਼ਾਮ 6 ਵਜੇ। ਪੀਟੀਸੀ ਪੰਜਾਬੀ ਦੇ ਆਫੀਸ਼ੀਅਲ ਯੂ-ਟਿਊਬ ਚੈਨਲ ‘ਤੇ ।