ਵੀਰੀ ਢੈਪਈ (Veeri Dhaipai) ਪਿਛਲੇ ਲੰਮੇ ਸਮੇਂ ਤੋਂ ਬਿਮਾਰ ਹੈ ਅਤੇ ਆਪਣਾ ਇਲਾਜ ਕਰਵਾ ਰਿਹਾ ਹੈ। ਮਾਪੇ ਵੀਰੀ ਢੈਪਈ ਦੀ ਸੇਵਾ ‘ਚ ਜੁਟੇ ਹੋਏ ਹਨ ।ਬੀਤੇ ਦਿਨ ਕਬੱਡੀ ਕਲੱਬ ਦੇ ਵੱਲੋਂ ਵੀਰੀ ਢੈਪਈ ਨੂੰ ਕਬੱਡੀ ਦੇ ਮੈਦਾਨ ‘ਚ ਬੁਲਾਇਆ ਗਿਆ । ਜਿਸ ਤੋਂ ਬਾਅਦ ਉਸ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ । ਵੀਰੀ ਕਾਰ ‘ਚ ਆਇਆ ਸੀ ਅਤੇ ਕਾਰ ‘ਚ ਹੀ ਉਸ ਨੂੰ ਨਗਦ ਰਾਸ਼ੀ ਦੇ ਕੇ ਹੱਲਾਸ਼ੇਰੀ ਦਿੱਤੀ ਗਈ ।
ਹੋਰ ਪੜ੍ਹੋ : ਬੱਬੂ ਮਾਨ ਨੇ ਕੁੜੀਆਂ ਦੇ ਗਹਿਣਿਆਂ ‘ਤੇ ਦਿੱਤਾ ਬਿਆਨ, ਦੱਸਿਆ ‘ਔਰਤਾਂ ਸਨ ਮਰਦਾਂ ਤੋਂ ਜ਼ਿਆਦਾ ਪਾਵਰਫੁੱਲ…ਪਰ ਬਣ ਗਈਆਂ’
ਵੀਰੀ ਢੈਪਈ ਪਿਛਲੇ ਇੱਕ ਸਾਲ ਤੋਂ ਬੈੱੱਡ ‘ਤੇ
ਦੱਸ ਦਈਏ ਕਿ ਚੋਟੀ ਦਾ ਕਬੱਡੀ ਖਿਡਾਰੀ ਵੀਰੀ ਢੈਪਈ ਬੈੱਡ ‘ਤੇ ਪਿਆ ਹੈ। ਉਸ ਦੀ ਇਸ ਹਾਲਤ ਦੇ ਲਈ ਉਸ ਦੇ ਪਿੰਡ ਦੇ ਹੀ ਕੁਝ ਮੁੰਡੇ ਜ਼ਿੰਮੇਵਾਰ ਹਨ । ਜਿਨ੍ਹਾਂ ਨੇ ਵੀਰੀ ‘ਤੇ ਹਮਲਾ ਕੀਤਾ ਸੀ । ਜਿਸ ਤੋਂ ਬਾਅਦ ਉਹ ਕੋਮਾ ‘ਚ ਚਲਾ ਗਿਆ ਸੀ ।
ਪਰ ਵੀਰੀ ਦੇ ਮਾਪਿਆਂ ਨੇ ਹਾਰ ਨਹੀਂ ਮੰਨੀ ਅਤੇ ਪੁੱਤ ਦੀ ਸੇਵਾ ‘ਚ ਦਿਨ ਰਾਤ ਜੁਟੇ ਹੋਏ ਹਨ ।ਜਿਸ ਪੁੱਤਰ ਨੇ ਬੁਢਾਪੇ ‘ਚ ਉਸ ਨੇ ਮਾਪਿਆਂ ਦੀ ਸੇਵਾ ਕਰਨੀ ਸੀ, ਉਹ ਖੁਦ ਮੰਜੇ ‘ਤੇ ਪਿਆ ਹੈ।ਵੀਰੀ ਢੈਪਈ ਕੋਮਾ ‘ਚ ਹੈ ।
ਹਾਲਾਂਕਿ ਉਸ ਦੀ ਹਾਲਤ ‘ਚ ਹੌਲੀ ਹੌਲੀ ਸੁਧਾਰ ਹੋ ਰਿਹਾ ਹੈ। ਥੋੜ੍ਹੀ ਬਹੁਤੀ ਹਿੱਲਜੁਲ ਉਸ ਦੇ ਸਰੀਰ ‘ਚ ਹੋ ਰਹੀ ਹੈ।ਵੀਰੀ ਦੀ ਮਾਂ ਨੂੰ ਵਿਸ਼ਵਾਸ ਹੈ ਕਿ ਉਸ ਦਾ ਪੁੱਤਰ ਮੁੜ ਤੋਂ ਖੇਡ ਦੇ ਮੈਦਾਨ ‘ਚ ਮੱਲਾਂ ਮਾਰੇਗਾ । ਉਹ ਹਮੇਸ਼ਾ ਵੀਰੀ ਨੂੰ ਖੇਡ ਦੇ ਮੈਦਾਨ ਦੀਆਂ ਗੱਲਾਂ ਯਾਦ ਕਰਵਾਉਂਦੀ ਹੈ ਤਾਂ ਕਿ ਉਹ ਆਪਣੀ ਬਿਮਾਰੀ ਤੋਂ ਉੱਭਰ ਸਕੇ ।