ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਮਿਹਰ ਮਿੱਤਲ (Mehar Mittal) ਨੇ ਪੰਜਾਬੀ ਇੰਡਸਟਰੀ ‘ਤੇ ਲੰਮਾ ਸਮਾਂ ਰਾਜ ਕੀਤਾ ਹੈ। ਅੱਜ ਉਨ੍ਹਾਂ ਦਾ ਜਨਮ ਦਿਨ ਹੈ। ਇਸ ਮੌਕੇ ‘ਤੇ ਹਰ ਕੋਈ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਮਿਹਰ ਮਿੱਤਲ ਦਾ ਅਸਲ ਨਾਂਅ ਮਿਹਰ ਚੰਦ ਮਿੱਤਲ ਸੀ ਅਤੇ 20 ਸਤੰਬਰ 1934 ਨੂੰ ਉਨ੍ਹਾਂ ਦਾ ਜਨਮ ਬਠਿੰਡਾ ਦੇ ਚੁੱਘਾ ਖੁਰਦ ‘ਚ ਇੱਕ ਬਾਣੀਆ ਪਰਿਵਾਰ ‘ਚ ਹੋਇਆ ਸੀ। ਉਨ੍ਹਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵਕਾਲਤ ਕੀਤੀ ਹੋਈ ਸੀ ਅਤੇ ਬਤੌਰ ਅਧਿਆਪਕ ਵੀ ਆਪਣੀਆਂ ਸੇਵਾਵਾਂ ਵੀ ਦਿੱਤੀਆਂ ਸਨ ।ਇਸ ਦੇ ਨਾਲ-ਨਾਲ ਉਨ੍ਹਾਂ ਨੇ ਚੰਡੀਗੜ੍ਹ ਦੇ ਡਰਾਮਾ ਵਿਭਾਗ ‘ਚ ਵੀ ਕੰਮ ਕੀਤਾ ।ਥਿਏਟਰ ਕਰਨ ਦੇ ਦੌਰਾਨ ਹੀ ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਦਿੱਤੀ ਸੀ ।
ਹੋਰ ਪੜ੍ਹੋ : ਬੱਬੂ ਮਾਨ ਨੂੰ ਜਦੋਂ ਫੈਨ ਨੇ ਪੁੱਛਿਆ ‘ਬਾਈ ਜੀ ਕੀ ਖਾਂਦੇ ਹੋ, ਉਵੇਂ ਦੇ ਉਵੇਂ ਪਏ ਹੋ’, ਜਾਣੋ ਗਾਇਕ ਦਾ ਕੀ ਸੀ ਰਿਐਕਸ਼ਨ
ਮਿਹਰ ਮਿੱਤਲ ਦੀ ਨਿੱਜੀ ਜ਼ਿੰਦਗੀ
ਮਿਹਰ ਮਿੱਤਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਸੁਦੇਸ਼ ਦੇ ਨਾਲ ਹੋਇਆ । ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਚਾਰ ਧੀਆਂ ਤੇ ਦੋ ਪੁੱਤਰਾਂ ਦਾ ਜਨਮ ਹੋਇਆ ।ਜਿਨ੍ਹਾਂ ਦਾ ਜਨਮ ਤੋਂ ਕੁਝ ਦਿਨ ਬਾਅਦ ਹੀ ਦਿਹਾਂਤ ਹੋ ਗਿਆ ਸੀ ।
ਮਿਹਰ ਮਿੱਤਲ ਨੇ ਵਰਿੰਦਰ ਦੇ ਨਾਲ ਕੀਤੀਆਂ ਕਈ ਫ਼ਿਲਮਾਂ
ਅਦਾਕਾਰ ਵਰਿੰਦਰ ਦੇ ਨਾਲ ਮਿਹਰ ਮਿੱਤਲ ਨੇ ਕਈ ਫ਼ਿਲਮਾਂ ਕੀਤੀਆਂ ਸਨ । ਇੱਕ ਇੰਟਰਵਿਊ ‘ਚ ਮਿਹਰ ਮਿੱਤਲ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਇੱਕ ਫ਼ਿਲਮ ‘ਚ ਲਿਆ ਗਿਆ ਸੀ, ਪਰ ਜਦੋਂ ਫ਼ਿਲਮ ਕੰਪਲੀਟ ਹੋਈ ਤਾਂ ਉਸ ‘ਚ ਮਿਹਰ ਮਿੱਤਲ ਕਿਤੇ ਵੀ ਦਿਖਾਈ ਨਹੀਂ ਦਿੱਤੇ । ਜਿਸ ਤੋਂ ਬਾਅਦ ਵਰਿੰਦਰ ਨੇ ਮੁੜ ਤੋਂ ਮਿਹਰ ਮਿੱਤਲ ਦੇ ਨਾਲ ਫ਼ਿਲਮ ਦੇ ਸੀਨ ਸ਼ੂਟ ਕੀਤੇ ਸਨ।1966 ਤੋਂ ਲੈ ਕੇ 2000ਤੱਕ ਵਿਜੇ ਟੰਡਨ ਦੇ ਨਾਲ ਉਨ੍ਹਾਂ ਦੀ ਬਹੁਤ ਗੂੜ੍ਹੀ ਦੋਸਤੀ ਰਹੀ ।
ਮਿਹਰ ਮਿੱਤਲ ਨੇ 1974 ‘ਚ ਫ਼ਿਲਮ ‘ਸੱਚਾ ਮੇਰਾ ਰੂਪ ਹੈ’ ਦੇ ਨਾਲ ਕੀਤੀ ਸੀ । ਉਹ ਆਖਰੀ ਵਾਰ ਫ਼ਿਲਮ ਕਹਿਰ ‘ਚ ਨਜ਼ਰ ਆਏ ਸਨ।ਪੰਜਾਬੀ ਫ਼ਿਲਮਾਂ ‘ਚ ਬਿਹਤਰੀਨ ਅਦਾਕਾਰੀ ਦੇ ਲਈ ਉਨ੍ਹਾਂ ਨੂੰ ਕਈ ਅਵਾਰਡ ਵੀ ਮਿਲੇ ਸਨ ।
VIDEO
ਉਹ ਅਜਿਹੇ ਪੰਜਾਬੀ ਅਦਾਕਾਰ ਸਨ ਜਿਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਦੀ ਜਯੰਤੀ ‘ਤੇ ਦਾਦਾ ਸਾਹਿਬ ਫਾਲਕੇ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਸਟੇਟ ਅਵਾਰਡ ਵੀ ਮਿਲੇ ਸਨ ।