ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਵੱਲੋਂ ਦੇਸ਼ ਦੀ ਆਜ਼ਾਦੀ ਦੇ ਲਈ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਜਾ ਰਿਹਾ ਹੈ। ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੁੰ ਹੋਇਆ ਸੀ । ਭਾਰਤ ਨੂੰ ਆਜ਼ਾਦ ਕਰਵਾਉਣ ਦੇ ਲਈ ਛੋਟੀ ਉਮਰ ‘ਚ ਸ਼ਹੀਦ ਭਗਤ ਸਿੰਘ ਆਜ਼ਾਦੀ ਦੇ ਅੰਦੋਲਨ ‘ਚ ਸ਼ਾਮਿਲ ਹੋ ਗਏ ਸਨ । ਉਹ ਨਾ ਸਿਰਫ ਖੁਦ ਇਸ ਅੰਦੋਲਨ ‘ਚ ਸ਼ਾਮਿਲ ਹੋਏ ਸਨ, ਬਲਕਿ ਹੋਰਨਾਂ ਲੋਕਾਂ ‘ਚ ਵੀ ਉਨ੍ਹਾਂ ਨੇ ਆਜ਼ਾਦੀ ਦੀ ਅਲਖ ਜਗਾਈ ਸੀ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆਉਣ ਵਾਲਾ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ, ਕੀ ਤੁਸੀਂ ਪਛਾਣਿਆ !
ਆਪਣੀ ਬਹਾਦਰੀ ਤੇ ਦੇਸ਼ ਦੀ ਆਜ਼ਾਦੀ ਦੇ ਲਈ ਦੀਵਾਨਗੀ ਨਾਲ ਉਨ੍ਹਾਂ ਨੇ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ। ਆਓ ਅੱਜ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਜਾਣਦੇ ਹਾਂ ਕੁਝ ਪ੍ਰੇਰਣਾਦਾਇਕ ਵਿਚਾਰ । ਜੋ ਤੁਹਾਡੇ ‘ਚ ਵੀ ਨਵਾਂ ਜੋਸ਼ ਭਰ ਦੇਣਗੇ ।
ਭਗਤ ਸਿੰਘ ਦੇ ਪ੍ਰੇਰਣਾਦਾਇਕ ਵਿਚਾਰ
ਤੁਹਾਡਾ ਜੀਵਨ ਉਦੋਂ ਹੀ ਸਫਲ ਹੋ ਸਕਦਾ ਹੈ ਜਦੋਂ ਤੁਹਾਡਾ ਟੀਚਾ ਤੈਅ ਹੋਵੇ ਅਤੇ ਉਸ ਨੂੰ ਪੂਰਾ ਕਰਨ ਦੇ ਲਈ ਤੁਸੀਂ ਸਮਰਪਿਤ ਹੋਵੋ।
ਉਹ ਮੈਨੂੰ ਮਾਰ ਸਕਦੇ ਨੇ, ਪਰ ਮੇਰੇ ਵਿਚਾਰਾਂ ਨੂੰ ਨਹੀਂ ਮਾਰ ਸਕਦੇ । ਉਹ ਮੇਰੇ ਸਰੀਰ ਨੂੰ ਕੁਚਲ ਸਕਦੇ ਹਨ ਪਰ ਮੇਰੀ ਆਤਮਾ ਨੂੰ ਨਹੀਂ ਕੁਚਲ ਸਕਦੇ ।
ਜੇ ਬੋਲਿਆਂ ਨੂੰ ਸੁਨਾਉਣਾ ਹੋਵੇ ਤਾਂ ਆਵਾਜ਼ ਬਹੁਤ ਤੇਜ਼ ਹੋਣੀ ਚਾਹੀਦੀ ਹੈ।
ਮੈਂ ਇੱਕ ਮਨੁੱਖ ਹਾਂ ਅਤੇ ਜੋ ਕੁਝ ਵੀ ਮਨੁੱਖਤਾ ਨੂੰ ਪ੍ਰਭਾਵਿਤ ਕਰਦਾ ਹੈ, ਉਸ ਦੇ ਨਾਲ ਮੇਰਾ ਵਾਸਤਾ ਹੈ।
ਮੇਰੇ ਜੀਵਨ ਦਾ ਇੱਕ ਹੀ ਉਦੇਸ਼ ਹੈ ਅਤੇ ਉਹ ਹੈ ਦੇਸ਼ ਦੀ ਆਜ਼ਾਦੀ । ਇਸ ਤੋਂ ਇਲਾਵਾ ਕੋਈ ਵੀ ਉਦੇਸ਼ ਮੈਨੂੰ ਲੁਭਾ ਨਹੀਂ ਸਕਦਾ ।
ਜਸਬੀਰ ਜੱਸੀ ਨੇ ਵੀ ਕੀਤਾ ਯਾਦ
ਗਾਇਕ ਜਸਬੀਰ ਜੱਸੀ ਨੇ ਵੀ ਆਪਣੇ ਹੀ ਅੰਦਾਜ਼ ‘ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਉਨ੍ਹਾਂ ਨੂੰ ਯਾਦ ਕੀਤਾ ਹੈ। ਉਹ ਉਨ੍ਹਾਂ ਨੂੰ ਸਮਰਪਿਤ ਇੱਕ ਗੀਤ ਗਾਉੇਂਦੇ ਹੋਏ ਨਜ਼ਰ ਆ ਰਹੇ ਹਨ ।