ਅਦਾਕਾਰ ਸ਼ਵਿੰਦਰ ਮਾਹਲ (Shivendra Mahal) ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਸ਼ਵਿੰਦਰ ਮਾਹਲ ਦੇ ਜਨਮ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਰੂਪਨਗਰ ਦੇ ਪਿੰਡ ਬੰਦੇ ਮਾਹਲਾਂ ‘ਚ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਉਚੇਰੀ ਸਿੱਖਿਆ ਵੀ ਉੱਥੋਂ ਹੀ ਹਾਸਲ ਕੀਤੀ । ਸ਼ਵਿੰਦਰ ਮਾਹਲ ਨੂੰ ਫ਼ਿਲਮਾਂ ਵੇਖਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਮਾਇਆ ਨਗਰੀ ਮੁੰਬਈ ‘ਚ ਲੈ ਆਇਆ ਸੀ ।
ਹੋਰ ਪੜ੍ਹੋ : ਮੌਨੀ ਰਾਏ, ਦਿਸ਼ਾ ਪਟਾਨੀ ਤੇ ਸੋਨਮ ਬਾਜਵਾ ਪੰਜਾਬੀ ਗੀਤ ‘ਤੇ ਝੂਮਦੀਆਂ ਆਈਆਂ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਮੁੰਬਈ ਜਾ ਕੇ ਸ਼ਵਿੰਦਰ ਮਾਹਲ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਮਿਹਨਤ ਕਰਨ ਲੱਗ ਪਏ ।ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ‘ਚ ਉਨ੍ਹਾਂ ਨੇ ਡਾਇਰੈਕਟਰ ਸ਼ੇਖਰ ਪ੍ਰੋਰਤ ਦੇ ਨਾਟਕ ‘ਰਫੀਕੇ ਹਯਾਤ’ ‘ਚ ਕੰਮ ਕੀਤਾ । ਜਿਸ ਤੋਂ ਬਾਅਦ ਉਨ੍ਹਾਂ ਨੂੰ ਇੰਡਸਟਰੀ ‘ਚ ਛੋਟੇ ਮੋਟੇ ਰੋਲ ਮਿਲਣੇ ਸ਼ੁਰੂ ਹੋ ਗਏ ਸਨ । ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਨੂੰ ਮੌਕਾ ਫ਼ਿਲਮ ‘ਪਟਵਾਰੀ’ ਦੇ ਨਾਲ ਮਿਲਿਆ ਸੀ ।
ਫ਼ਿਲਮਾਂ ਦਾ ਸ਼ੌਂਕ ਲਿਆਇਆ ਅਦਾਕਾਰੀ ਦੇ ਖੇਤਰ ‘ਚ
ਸ਼ਵਿੰਦਰ ਮਾਹਲ ਨੂੰ ਫ਼ਿਲਮਾਂ ਵੇਖਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਅਦਾਕਾਰੀ ਦੇ ਖੇਤਰ ‘ਚ ਲੈ ਕੇ ਆਇਆ । ਉਨ੍ਹਾਂ ਨੇ ‘ਯਾਰ ਅਣਮੁੱਲੇ’, ‘ਪੁੱਤ ਸਰਦਾਰਾਂ ਦੇ’, ਜੋਰਾ ਜੱਟ, ਲਲਕਾਰਾ ਜੱਟੀ ਦਾ, ਸੁਖਮਣੀ, ਮੇਲ ਕਰਾ ਦੇ ਰੱਬਾ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿੱਥੇ ਉਹ ਦਮਦਾਰ ਕਿਰਦਾਰਾਂ ਦੇ ਲਈ ਜਾਣੇ ਜਾਂਦੇ ਹਨ, ਉੱਥੇ ਹੀ ਕਈ ਹਲਕੀ ਫੁਲਕੇ ਕਾਮੇਡੀ ਕਿਰਦਾਰ ਵੀ ਉਨ੍ਹਾਂ ਦੇ ਵੱਲੋਂ ਕੀਤੇ ਗਏ ਹਨ ।