ਹਰੀਸ਼ ਵਰਮਾ (Harish Verma) ਦਾ ਅੱਜ ਜਨਮ ਦਿਨ (Birthday) ਹੈ। ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਾਂਗੇ । ਹਰੀਸ਼ ਵਰਮਾ ਦੇ ਜਨਮ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ 11 ਅਕਤੂਬਰ 1982 ਨੂੰ ਰੋਪੜ ‘ਚ ਹੋਇਆ ਸੀ ।ਉਨ੍ਹਾਂ ਨੇ ਮੁੱਢਲੀ ਸਿੱਖਿਆ ਰੋਪੜ ਤੋਂ ਹੀ ਹਾਸਲ ਕੀਤੀ। ਉਨ੍ਹਾਂ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ ਅਤੇ ਆਪਣੇ ਸ਼ੌਕ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਨੇ ਕਰੜਾ ਸੰਘਰਸ਼ ਕੀਤਾ ਹੈ।
ਹੋਰ ਪੜ੍ਹੋ : ਇਸ ਆਂਟੀ ਨੇ ‘ਫਲਾਈ’ ਗੀਤ ‘ਤੇ ਡਾਂਸ ਕਰਵਾ ਕੇ ਕਰਵਾਈ ਅੱਤ, ਵੇਖੋ ਵੀਡੀਓ
ਇਸ ਕਿਰਦਾਰ ਦੇ ਨਾਲ ਮਿਲੀ ਪਛਾਣ
ਹਰੀਸ਼ ਵਰਮਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਇੰਡਸਟਰੀ ‘ਚ ਉਨ੍ਹਾਂ ਨੂੰ ਪਛਾਣ ਉਦੋਂ ਮਿਲੀ ਜਦੋਂ ਉਨ੍ਹਾਂ ਨੇ ਯਾਰ ਅਣਮੁੱਲੇ ਫ਼ਿਲਮ ‘ਚ ਟਿੰਕੇ ਨਾਂਅ ਦਾ ਕਿਰਦਾਰ ਨਿਭਾਇਆ । ਇਸ ਫ਼ਿਲਮ ‘ਚ ਆਰੀਆ ਬੱਬਰ, ਯੁਵਰਾਜ ਹੰਸ ਅਤੇ ਹੋਰ ਕਈ ਸਿਤਾਰੇ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਬਾਅਦ ਤਾਂ ਹਰੀਸ਼ ਵਰਮਾ ਕੋਲ ਫ਼ਿਲਮਾਂ ਦੀ ਲਾਈਨ ਲੱਗ ਗਈ ਸੀ ।
ਹੁਣ ਤੱਕ ਹਰੀਸ਼ ਵਰਮਾ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਗੋਲਕ ਬੈਂਕ ਬੁਗਨੀ ਤੇ ਬਟੂਆ’, ‘ਐਨੀ ਹਾਓ ਮਿੱਟੀ ਪਾਓ’, ‘ਮੁੰਡਾ ਹੀ ਚਾਹੀਦਾ’, ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਹਰੀਸ਼ ਵਰਮਾ ਕਈ ਟੀਵੀ ਸੀਰੀਅਲਸ ‘ਚ ਵੀ ਕੰਮ ਕਰ ਚੁੱਕੇ ਹਨ। ਉਹ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਵਧੀਆ ਗਾਇਕ ਵੀ ਹਨ ।
VIDEO
ਅਦਾਕਾਰੀ ਗਾਇਕੀ ਤੋਂ ਇਲਾਵਾ ਪੜ੍ਹਨ ਦਾ ਸ਼ੌਕ ਰੱਖਦੇ ਹਨ ਹਰੀਸ਼
ਹਰੀਸ਼ ਵਰਮਾ ਅਦਾਕਾਰੀ ਅਤੇ ਗਾਇਕੀ ਤੋਂ ਇਲਾਵਾ ਕਿਤਾਬਾਂ ਪੜ੍ਹਨਾ ਵੀ ਪਸੰਦ ਕਰਦੇ ਹਨ । ਉਨ੍ਹਾਂ ਨੂੰ ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਨਾ ਬਹੁਤ ਜ਼ਿਆਦਾ ਚੰਗਾ ਲੱਗਦਾ ਹੈ।ਸ਼ਿਵ ਕੁਮਾਰ ਬਟਾਲਵੀ ਦੀਆਂ ਲਿਖੀਆਂ ਕਿਤਾਬਾਂ ਉਹ ਪੜ੍ਹਨਾ ਪਸੰਦ ਕਰਦੇ ਹਨ।