ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਮਨੋਰੰਜਨ ਜਗਤ ਦੀ ਮਸ਼ਹੂਰ ਹਸਤੀ ਅਕਸ਼ਰਾ ਸਿੰਘ ਨਜ਼ਰ ਆ ਰਹੀ ਹੈ । ਪਰ ਜਿਉਂ ਹੀ ਉਹ ਸਟੇਜ ‘ਤੇ ਆਈ ਤਾਂ ਸਮਾਰੋਹ ‘ਚ ਮੌਜੂਦ ਕੁਝ ਬਦਮਾਸ਼ਾਂ ਨੇ ਸਟੇਜ ‘ਤੇ ਜੁੱਤੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ । ਇਸ ਤੋਂ ਕਲਾਕਾਰ ਅਕਸ਼ਰਾ ਸਿੰਘ ਨਰਾਜ਼ ਹੋ ਗਈ ਅਤੇ ੳੇੁਸ ਨੇ ਪ੍ਰੋਗਰਾਮ ਨੂੰ ਵਿਚਾਲੇ ਰੋਕਣ ਦਾ ਫੈਸਲਾ ਕਰ ਲਿਆ ।
ਜਿਸ ਤੋਂ ਬਾਅਦ ਮਹੌਲ ਹੋਰ ਜ਼ਿਆਦਾ ਖਰਾਬ ਹੋ ਗਿਆ ਅਤੇ ਉਸ ਨੂੰ ਅੱਧ ਵਿਚਾਲੇ ਹੀ ਪ੍ਰੋਗਰਾਮ ਛੱਡਣਾ ਪਿਆ ।ਮਹੌਲ ਏਨਾਂ ਕੁ ਤਣਾਅਪੂਰਨ ਹੋ ਗਿਆ ਕਿ ਬਦਮਾਸ਼ਾਂ ਤੇ ਭੀੜ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੂੰ ਲਾਠੀਚਾਰਜ ਤੱਕ ਕਰਨਾ ਪਿਆ । ਇਹ ਸਭ ਕੁਝ ਆਜ਼ਮਗੜ੍ਹ ਮਹਾਉਤਸਵ ਦੇ ਦੌਰਾਨ ਵਾਪਰਿਆ ।
ਅਕਸ਼ਰਾ ਨੂੰ ਪਰਫਾਰਮ ਕਰਨ ਲਈ ਸੀ ਬੁਲਾਇਆ
ਅਕਸ਼ਰਾ ਨੂੰ ਪਰਫਾਰਮ ਕਰਨ ਦੇ ਲਈ ਬੁਲਾਇਆ ਗਿਆ ਸੀ ਅਤੇ ਕਲਾਕਾਰ ਸਮੇਂ ‘ਤੇ ਪੁੱਜ ਵੀ ਗਈ ਸੀ। ਪਰ ਜਿਉਂ ਹੀ ਉਸ ਨੇ ਪਰਫਾਰਮ ਕਰਨਾ ਸ਼ੁਰੂ ਕੀਤਾ ਤਾਂ ਕੁਝ ਬਦਮਾਸ਼ਾਂ ਨੇ ਹੂਟਿੰਗ ਕੀਤੀ ਅਤੇ ਫਿਰ ਸਟੇਜ ‘ਤੇ ਚੱਪਲਾਂ ਤੇ ਜੁੱਤੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।ਜਿਸ ਤੋਂ ਅਕਸ਼ਰਾ ਸਿੰਘ ਨਰਾਜ਼ ਹੋ ਗਈ ਅਤੇ ਉਸ ਨੇ ਵਿਚਾਲੇ ਪ੍ਰੋਗਰਾਮ ਰੋਕ ਦਿੱਤਾ । ਜਿਸ ਕਾਰਨ ਉੱਥੇ ਮੌਜੂਦ ਲੋਕ ਗੁੱਸੇ ‘ਚ ਆ ਗਏ ਅਤੇ ਸਟੇਜ ‘ਤੇ ਚੜ੍ਹਨ ਦੀ ਕੋਸ਼ਿਸ਼ ਵੀ ਕਰਨ ਲੱਗ ਪਏ ਸਨ।