ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜੀ ਦੀਆਂ ਮੁਸ਼ਕਿਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਹਨ ।ਹੁਣ ਇਹ ਜੋੜੀ ਮੁੜ ਤੋਂ ਨਵੇਂ ਵੀਡੀਓ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਈ ਹੈ। ਜੀ ਹਾਂ ਇਹ ਨਵਾਂ ਮਾਮਲਾ ਅਸ਼ਲੀਲ ਵੀਡੀਓ ਨੂੰ ਲੈ ਕੇ ਭਖਿਆ ਹੈ। ਜਿਸ ਤੋਂ ਬਾਅਦ ਇੱਕ ਨਿਹੰਗ ਜੱਥੇਬੰਦੀ ਨੇ ਕੁੱਲ੍ਹੜ ਪੀਜ਼ਾ ਦੇ ਮਾਲਕ ਸਹਿਜ ਅਰੋੜਾ (Sehaj Arora) ਦੇ ਨਾਲ ਗੱਲਬਾਤ ਕਰਨ ਪੁੱਜੀ ਸੀ । ਪਰ ਦੋਵੇਂ ਉੱਥੇ ਨਹੀਂ ਮਿਲੇ ।ਨਿਹੰਗ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਅਜਿਹੇ ਵੀਡੀਓਜ਼ ਬਨਾਉਣੇ ਛੱਡ ਦੇਣ ਜਾਂ ਫਿਰ ਦਸਤਾਰ ਉਤਾਰ ਦੇਣ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !
ਇਸ ਦੇ ਨਾਲ ਹੀ ਨਿਹੰਗ ਜੱਥੇਬੰਦੀ ਨੇ ਕਿਹਾ ਹੈ ਕਿ ਸਹਿਜ ਅਰੋੜਾ ਸਾਡੇ ਨਾਲ ਗੱਲ ਕਰੇ ਨਹੀਂ ਤਾਂ ਉਨ੍ਹਾਂ ‘ਤੇ ਮਾਮਲਾ ਦਰਜ ਕਰਵਾਇਆ ਜਾਵੇਗਾ।
ਨਿਹੰਗ ਜੱਥੇਬੰਦੀ ਦਾ ਕਹਿਣਾ ਹੈ ਕਿ ਸਿਰ ‘ਤੇ ਦਸਤਾਰ ਬੰਨ੍ਹ ਕੇ ਅਜਿਹੇ ਕੰਮ ਉਸ ਨੂੰ ਸੋਭਾ ਨਹੀਂ ਦਿੰਦੇ । ਪ੍ਰਸ਼ਾਸ਼ਨ ਵੀ ਇਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ ।
ਜੱਥੇਬੰਦੀ ਦਾ ਕਹਿਣਾ ਹੈ ਕਿ ਹੁਣ ਉਹ ਆਪਣੇ ਬੇਟੇ ਦੀ ਆਈਡੀ ਬਣਾ ਕੇ ਵੀਡੀਓ ਪਾ ਰਿਹਾ ਹੈ ।ਸਿੱਖ ਜੱਥੇਬੰਦੀਆਂ ਨੇ ਸਖਤ ਚਿਤਾਵਨੀ ਦਿੱਤੀ ਹੈ ਕਿ ਇਹ ਲੁੱਚਪੁਣਾ ਬੰਦ ਕੀਤਾ ਜਾਵੇ । ਨਹੀਂ ਤਾਂ ਉਹ ਕਾਰਵਾਈ ਕਰਨ ਦੇ ਲਈ ਮਜ਼ਬੂਰ ਹੋਣਗੇ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਬੇਹੱਦ ਨਿੱਜੀ ਵੀਡੀਓ ਵਾਇਰਲ ਹੋਣ ਮਗਰੋਂ ਇਹ ਜੋੜੀ ਚਰਚਾ ‘ਚ ਆਈ ਸੀ ਅਤੇ ਕਈ ਲੋਕਾਂ ਦੇ ਵਿਰੋਧ ਦਾ ਸਾਹਮਣਾ ਇਸ ਜੋੜੀ ਨੂੰ ਕਰਨਾ ਪਿਆ ਸੀ।