ਦਿਲਜੀਤ ਦੋਸਾਂਝ ਸੰਨੀ ਦਿਓਲ ਦੀ ਫਿਲਮ 'Border 2' 'ਚ ਫੌਜੀ ਬਣ ਕੇ ਆਉਣਗੇ ਨਜ਼ਰ, ਗਾਇਕ ਨੇ ਪੋਸਟ ਕੀਤੀ ਸਾਂਝੀ

ਦਿਲਜੀਤ ਦੋਸਾਂਝ ਅਕਸਰ ਆਪਣੇ ਗੀਤਾਂ ਤੇ ਫਿਲਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ 'ਚ ਇਹ ਦਿਲਜੀਤ ਦੋਸਾਂਝ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਦਿਲਜੀਤ ਜਲਦ ਹੀ ਸੰਨੀ ਦਿਓਲ ਦੀ ਫਿਲਮ 'Border 2' 'ਚ ਨਜ਼ਰ ਆਉਣਗੇ। ਸੰਨੀ ਦਿਓਲ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਇਹ ਜਾਣਕਾਰੀ ਸਾਂਝੀ ਕੀਤੀ ਹੈ।

Reported by:  PTC Punjabi Desk   |  Edited by:  Pushp Raj   |  September 06th 2024 04:05 PM  |  Updated: September 06th 2024 05:46 PM

ਦਿਲਜੀਤ ਦੋਸਾਂਝ ਸੰਨੀ ਦਿਓਲ ਦੀ ਫਿਲਮ 'Border 2' 'ਚ ਫੌਜੀ ਬਣ ਕੇ ਆਉਣਗੇ ਨਜ਼ਰ, ਗਾਇਕ ਨੇ ਪੋਸਟ ਕੀਤੀ ਸਾਂਝੀ

ਦਿਲਜੀਤ ਦੋਸਾਂਝ ਅਕਸਰ ਆਪਣੇ ਗੀਤਾਂ ਤੇ ਫਿਲਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ 'ਚ ਇਹ ਦਿਲਜੀਤ ਦੋਸਾਂਝ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਦਿਲਜੀਤ ਜਲਦ ਹੀ ਸੰਨੀ ਦਿਓਲ ਦੀ ਫਿਲਮ 'Border 2' 'ਚ ਨਜ਼ਰ ਆਉਣਗੇ। ਸੰਨੀ ਦਿਓਲ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਇਹ ਜਾਣਕਾਰੀ ਸਾਂਝੀ ਕੀਤੀ ਹੈ।

Reported by:  PTC Punjabi Desk
Edited by:  Pushp Raj
September 06th 2024 04:05 PM
Last Updated: September 06th 2024 05:46 PM
Share us
You May Like This

 Diljit Dosanjh join Border 2 Cast : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਕਸਰ ਆਪਣੇ ਗੀਤਾਂ ਤੇ ਫਿਲਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ 'ਚ ਇਹ ਦਿਲਜੀਤ ਦੋਸਾਂਝ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਦਿਲਜੀਤ ਜਲਦ ਹੀ ਸੰਨੀ ਦਿਓਲ ਦੀ ਫਿਲਮ 'Border 2' 'ਚ ਨਜ਼ਰ ਆਉਣਗੇ। 

ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਦਿਲਜੀਤ ਦੋਸਾਂਝ ਅਕਸਰ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਆਪਣੀ ਵੀਡੀਓ ਤੇ ਤਸਵੀਰਾਂ ਤੇ ਅਪਕਮਿੰਗ ਪ੍ਰੋਜੈਕਟਸ ਸ਼ੇਅਰ ਕਰਦੇ ਰਹਿੰਦੇ ਹਨ। 

ਹਾਲ ਹੀ ਵਿੱਚ ਦਿਲਜੀਤ ਦੋਸਾਂਜ ਤੇ ਸੰਨੀ ਦਿਓਲ ਦੋਹਾਂ ਕਲਾਕਾਰਾਂ ਨੇ ਆਪਣੇ ਅਧਿਕਾਰਿਤ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਦਿਲਜੀਤ ਦੋਸਾਂਝ ਨੇ ਲਿਖਿਆ, 'ਪਹਿਲੀ ਗੋਲੀ ਦੁਸ਼ਮਨ ਚਲਾਵੇਗਾ ਔਰ ਆਖਰੀ ਗੋਲੀ ਹਮ ! ਅਜਿਹੀ ਤਾਕਤਵਰ ਟੀਮ 🇮🇳🙏🏻 ਦੇ ਨਾਲ ਖੜੇ ਹੋਣ ਅਤੇ ਸਾਡੇ ਸੈਨਿਕਾਂ ਦੇ ਨਕਸ਼ੇ ਕਦਮਾਂ 'ਤੇ ਚੱਲਣ ਦਾ ਮੈਨੂੰ ਮਾਣ ਹੈ! #Border2'

ਵਰੁਣ ਤੋਂ ਬਾਅਦ ਹੁਣ ਗਾਇਕ ਦਿਲਜੀਤ ਦੋਸਾਂਝ ਨੇ ਸੰਨੀ ਦਿਓਲ ਦੀ ਬਾਰਡਰ 2 ਵਿੱਚ ਐਂਟਰੀ ਹੋ ਗਈ ਹੈ। ਸੰਨੀ ਦਿਓਲ ਨੇ ਵੀਡੀਓ ਸ਼ੇਅਰ ਕਰਕੇ ਬਾਰਡਰ 2 ਵਿੱਚ ਦਿਲਜੀਤ ਦਾ ਸਵਾਗਤ ਕੀਤਾ ਹੈ। ਦਿਲਜੀਤ ਨੇ ਵੀ ਵੀਡੀਓ ਸ਼ੇਅਰ ਕੀਤੀ ਹੈ। 

ਉਨ੍ਹਾਂ ਨੇ ਲਿਖਿਆ- 'ਦੁਸ਼ਮਣ ਪਹਿਲੀ ਗੋਲੀ ਚਲਾਏਗਾ ਤੇ ਅਸੀਂ ਆਖਰੀ ਗੋਲੀ ਚਲਾਵਾਂਗੇ, ਮੈਂ ਇੰਨੀ ਤਾਕਤਵਰ ਟੀਮ ਦੇ ਨਾਲ ਖੜੇ ਹੋ ਕੇ ਆਪਣੇ ਸੈਨਿਕਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਮਾਣ ਮਹਿਸੂਸ ਕਰ ਰਿਹਾ ਹਾਂ।' ਇਸ ਦੇ ਨਾਲ ਹੀ ਇਸ ਵੀਡੀਓ 'ਚ ਫਿਲਮ ਬਾਰਡਰ ਦਾ ਗੀਤ 'ਸੰਦੇਸੇ ਆਤੇ ਹੈ' ਸੁਣਾਈ ਦੇ ਰਿਹਾ ਹੈ। ਫਿਰ ਦਿਲਜੀਤ ਦੀ ਆਵਾਜ਼ ਵਿਚ ਦੇਸ਼ ਭਗਤੀ ਦਾ ਸੰਵਾਦ ਸੁਣਾਈ ਦਿੰਦਾ ਹੈ - 'ਇਸ ਦੇਸ਼ ਵੱਲ ਵੇਖਣ ਵਾਲੀ ਹਰ ਅੱਖ ਡਰ ਨਾਲ ਝੁਕ ਜਾਂਦੀ ਹੈ... ਜਦੋਂ ਗੁਰੂ ਦੇ ਬਾਜ਼ ਇਨ੍ਹਾਂ ਸਰਹੱਦਾਂ ਦੀ ਰਾਖੀ ਕਰਦੇ ਹਨ!'

ਹੋਰ ਪੜ੍ਹੋ : ਸਤਿੰਦਰ ਸਰਤਾਜ ਤੇ ਸਿਮੀ ਚਾਹਲ ਦੀ ਨਵੀਂ ਫਿਲਮ 'ਹੁਸ਼ਿਆਰ ਸਿੰਘ' ਦੀ ਸ਼ੂਟਿੰਗ ਹੋਈ ਸ਼ੁਰੂ, ਵੇਖੋ ਤਸਵੀਰਾਂ

ਫਿਲਮ ਬਾਰਡਰ 2 ਦੇ ਵਿੱਚ  ਬਤੌਰ ਫੌਜੀ ਦਿਲਜੀਤ ਦੋਸਾਂਝ ਦੀ ਐਂਟਰੀ ਬਾਰੇ ਸੁਣ ਕੇ ਫੈਨਜ਼ ਕਾਫੀ ਖੁਸ਼ ਹਨ। ਸੰਨੀ ਦਿਓਲ ਦੇ ਨਾਲ -ਨਾਲ ਦਿਲਜੀਤ ਦੋਸਾਂਝ ਦੇ ਫੈਨਜ਼ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।   

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network