ਪੰਜਾਬੀਆਂ ਨੇ ਹਰ ਥਾਂ ‘ਤੇ ਮੱਲਾਂ ਮਾਰੀਆਂ ਹਨ । ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਸ਼ਖਸ ਦੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ । ਜੋ ਦੇਸੀ ਗੋਰੇ ਦੇ ਨਾਂਅ ਨਾਲ ਮਸ਼ਹੂਰ ਹੈ । ਜੀ ਹਾਂ ਇਸ ਸ਼ਖਸ ਦਾ ਜਨਮ ਅਮਰੀਕਾ ‘ਚ ਹੋਇਆ ਸੀ । ਕਿਉਂਕਿ ਇਸ ਦਾ ਪਿਤਾ ਸਿੱਖ ਹੈ ਅਤੇ ਕੁਝ ਸਮਾਂ ਪਹਿਲਾਂ ਉਹ ਵਿਦੇਸ਼ ‘ਚ ਗਿਆ ਸੀ । ਜਿੱਥੇ ਉਸ ਨੇ ਮੇਮ ਦੇ ਨਾਲ ਵਿਆਹ ਕਰਵਾ ਲਿਆ। ਰਾਜ ਭੰਗੂ ਨਾਂਅ ਦਾ ਇਹ ਸ਼ਖਸ ਬਾਰਾਂ ਤੇਰਾਂ ਸਾਲ ਦੀ ਉਮਰ ‘ਚ ਪੰਜਾਬ ਆ ਗਿਆ ਸੀ । ਜਿੱਥੇ ਆ ਕੇ ਉਸ ਨੇ ਆਪਣੇ ਹੱਥੀਂ ਆਪਣਾ ਕੰਮ ਕਾਰ ਸੰਭਾਲਿਆ ਅਤੇ ਖੇਤੀਬਾੜੀ ਕਰਨ ਲੱਗਿਆ ।
ਹੋਰ ਪੜ੍ਹੋ : ਬੱਬੂ ਮਾਨ ਨੇ ਸਰਦਾਰੀ ਲੁੱਕ ‘ਚ ਆਪਣਾ ਵੀਡੀਓ ਕੀਤਾ ਸਾਂਝਾ, ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਗਾਇਕ ਦੀ ਲੁੱਕ
ਰਾਜ ਭੰਗੂ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਸ ਦੀ ਇੱਕ ਧੀ ਵੀ ਹੈ। ਜਿਸ ਨੂੰ ਉਹ ਪੰਜਾਬੀ ਸਿਖਾ ਰਿਹਾ ਹੈ ਅਤੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਜਾਣੂ ਕਰਵਾ ਰਿਹਾ ਹੈ। ਰਾਜ ਭੰਗੂ ਹੱਥੀਂ ਖੇਤੀ ਕਰਦਾ ਹੈ ਅਤੇ ਉਸ ਦੇ ਅਨੇਕਾਂ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ ।
ਜਿਸ ਨੂੰ ਵੇਖ ਕੇ ਇੱਕ ਵਾਰ ਤਾਂ ਹਰ ਕੋਈ ਧੋਖਾ ਖਾ ਜਾਂਦਾ ਹੈ ਕਿ ਇਹ ਗੋਰਾ ਹੈ ਜਾਂ ਪੰਜਾਬੀ । ਕਿਉਂਕਿ ਉਸ ਦੀ ਮਾਂ ਅੰਗਰੇਜ਼ ਹੈ, ਜਦੋਂਕਿ ਪਿਤਾ ਪੰਜਾਬੀ ਹਨ ।
ਰਾਜ ਭੰਗੂ ਬਾਰਾਂ ਤੇਰਾਂ ਸਾਲ ਦੀ ਉਮਰ ‘ਚ ਹੀ ਪੰਜਾਬ ਆ ਗਿਆ ਸੀ ਅਤੇ ਇੱਥੋਂ ਦਾ ਸੱਭਿਆਚਾਰ, ਵਿਰਸਾ ਅਤੇ ਮਾਹੌਲ ਏਨਾਂ ਕੁ ਪਸੰਦ ਆ ਗਿਆ ਕਿ ਉਹ ਇੱਥੋਂ ਦਾ ਹੀ ਹੋ ਕੇ ਰਹਿ ਗਿਆ
ਜਿਸ ਕੋਲ 20-25 ਕਿੱਲੇ ਜ਼ਮੀਨ ਉਹ ਨਾ ਜਾਣ ਵਿਦੇਸ਼
ਰਾਜ ਭੰਗੂ ਉਰਫ ਦੇਸੀ ਗੋਰੇ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ 20-25 ਕਿੱਲੇ ਜ਼ਮੀਨ ਹੈ ਉਹ ਵਿਦੇਸ਼ ਨਾ ਜਾਣ । ਉਸ ਦਾ ਕਹਿਣਾ ਹੈ ਕਿ ਕਈ ਪੰਜਾਬੀ ਇਸ ਲਈ ਵਿਦੇਸ਼ ਜਾਂਦੇ ਹਨ ਤਾਂ ਕਿ ਉਹ ਕਮਾ ਕੇ ਆਪਣੇ ਪਰਿਵਾਰ ਨੂੰ ਸੌਖਾ ਕਰ ਸਕਣ ।ਪਰ ਜਿਨ੍ਹਾਂ ਕੋਲ 20-25 ਕਿੱਲੇ ਜ਼ਮੀਨ ਹੈ ਉਨ੍ਹਾਂ ਨੂੰ ਜਾਣ ਦੀ ਲੋੜ ਕੀ ਹੈ ।
ਰਿਸ਼ਤਿਆਂ ਦੀ ਅਹਿਮੀਅਤ ਪੰਜਾਬ ਆ ਕੇ ਪਤਾ ਲੱਗੀ
ਉਸ ਦਾ ਕਹਿਣਾ ਹੈ ਕਿ ਪੰਜਾਬ ‘ਚ ਰਹਿ ਕੇ ਮਾਸੀ, ਮਾਮੀ, ਭੂਆ ਕੀ ਹੁੰਦੀ ਹੈ ਇਹ ਇੱਥੇ ਰਹਿ ਕੇ ਮੈਨੂੰ ਰਿਸ਼ਤਿਆਂ ਦੀ ਅਹਿਮੀਅਤ ਪਤਾ ਲੱਗੀ ਹੈ। ਇਸ ਤੋਂ ਇਲਾਵਾ ਦੇਸੀ ਗੋਰਾ ਪੰਜਾਬ ਰਹਿ ਕੇ ਬਹੁਤ ਖੁਸ਼ ਹੈ ਅਤੇ ਉਸ ਦਾ ਕਹਿਣਾ ਹੈ ਕਿ ਪੰਜਾਬ ਵਰਗੀ ਮੌਜ ਕਿਤੇ ਨਹੀਂ ਹੈ।