ਸਿੱਧੂ ਮੂਸੇਵਾਲਾ (Sidhu Moose wala) ਦੀ ਮਾਂ ਚਰਨ ਕੌਰ ਨੇ ਆਪਣੇ ਪੁੱਤਰ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਮਾਂ ਚਰਨ ਨੇ ਲਿਖਿਆ ‘ਇਹ ਉਹ ਦੋਸਤ ਨੇ ਜਿਹੜੇ 2012 ਤੋਂ ਲੈ ਅੱਜ ਤੱਕ ਅਪਣੇ ਭਰਾ ਨਾਲ ਖੜੇ ਸੀ ਤੇ ਅੱਜ ਵੀ ਖੜੇ ਨੇ। ਨਾਂ ਇਹਨਾਂ ਨੇ ਅੱਜ ਤੱਕ ਕੋਈ ਕਿਤਾਬ ਲਿਖੀ ਤੇ ਨਾਂ ਹੀ ਇੰਟਰਵਿਊ ਕੀਤੀ । ਉਸ ਦੇ ਨਾਲ ਜੰਮੇ ਭਰਾਵਾਂ ਵਰਗੇ ਫੈਨ ਜਿਨ੍ਹਾਂ ਨੇ ਮੇਰੇ ਪੁੱਤ ਦਾ ਹਰ ਕਦਮ ਤੇ ਸਾਥ ਦਿੱਤਾ, ਮੈਂ ਉਹਨਾਂ ਦੀ ਆਖਰੀ ਸਾਹ ਤੱਕ ਰਿਣੀ ਰਹਾਂਗੀ ।ਵਾਹਿਗੁਰੂ ਇਹਨਾਂ ਨੂੰ ਲੰਬੀਆਂ ਉਮਰਾਂ ਬਖ਼ਸ਼ੇ ਹੱਸਦੇ ਵੱਸਦੇ ਰਹਿਣ’ । ਮਾਤਾ ਚਰਨ ਕੌਰ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਹੋਰ ਪੜ੍ਹੋ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਅੱਜ ਹੈ ਜਨਮ ਦਿਹਾੜਾ, ਜਸਬੀਰ ਜੱਸੀ ਨੇ ਵੀ ਆਪਣੇ ਅੰਦਾਜ਼ ‘ਚ ਕੀਤਾ ਭਗਤ ਸਿੰਘ ਨੂੰ ਯਾਦ
ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ
ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਦਿਹਾਂਤ ਤੋਂ ਬਾਅਦ ਵੀ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਮੌਤ ਤੋਂ ਬਾਅਦ ਵੀ ਗਾਇਕ ਦੁਨੀਆ ‘ਤੇ ਛਾਇਆ ਹੋਇਆ ਹੈ ।
ਹਾਲ ਹੀ ‘ਚ ਉਸ ਦਾ ਗੀਤ ਰਿਲੀਜ਼ ਹੋਇਆ ਸੀ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਹਾਲੇ ਵੀ ਉਸ ਦੇ ਕਈ ਅਣਰਿਲੀਜ਼ ਗੀਤ ਹਨ । ਜਿਨ੍ਹਾਂ ਨੂੰ ਉਸ ਦੇ ਮਾਪਿਆਂ ਦੀ ਰਜ਼ਾਮੰਦੀ ਤੋਂ ਬਾਅਦ ਰਿਲੀਜ਼ ਕੀਤਾ ਜਾਵੇਗਾ ।