Ranjit Bawa viral Video: ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਗੀਤਾਂ ਤੇ ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ਲਈ ਮਸ਼ਹੂਰ ਹਨ। ਹਾਲ ਹੀ ਵਿੱਚ ਰਣਜੀਤ ਬਾਵਾ ਆਪਣੇ ਪਿੰਡ ਪਹੁੰਚੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਰਣਜੀਤ ਬਾਵਾ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕਰਕੇ ਆਪਣੀ ਨਵੀਂ ਐਲਬਮ ਦੇ ਰਿਲੀਜ਼ ਹੋਣ ਦੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਗਾਇਕ ਆਪਣੇ ਪਿੰਡ ਵਿੱਚ ਪਹੁੰਚ ਕੇ ਆਪਣੇ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਕਰਦੇ ਹੋਏ ਤੇ ਬਜ਼ੁਰਗਾਂ ਦਾ ਅਸ਼ੀਰਵਾਦ ਲੈਂਦੇ ਨਜ਼ਰ ਆਏ। ਗਾਇਕ ਰਣਜੀਤ ਬਾਵਾ ਨੇ ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ, 'ਮੇਰਾ ਪਿੰਡ (ਵਡਾਲਾ ਗ੍ਰੰਥੀਆਂ) ਦੇ ਮੇਰੇ ਆਪਣੇ ਲੋਕ 🙏🏻 ਪਿੰਡ ਜਾ ਕੇ ਬਹੁਤ ਪਿਆਰ ਮਿਲਦਾ ਹੈ ❤️ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ❤️ਮੇਰਾ ਪਿੰਡ ਮੇਰੇ ਲੋਕ 🙏🏻।'
ਹੋਰ ਪੜ੍ਹੋ : ਆਰਾਧਿਆ ਬੱਚਨ ਨੇ ਸਭ ਦੇ ਸਾਹਮਣੇ ਕੀਤਾ ਅਜਿਹਾ ਕੰਮ, ਲੋਕ ਕਰ ਰਹੇ ਨੇ ਤਰੀਫਾਂ ਕਿਹਾ 'ਧੀ ਹੋਵੇ ਤਾਂ ਅਜਿਹੀ'
ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਗਾਇਕ ਦੀ ਤਾਰੀਫ ਕਰਦੇ ਹੋਏ ਕਹਿ ਰਹੇ ਨੇ ਅੱਜ ਦੇ ਸਮੇਂ ਵਿੱਚ ਬਹੁਤ ਹੀ ਘੱਟ ਲੋਕ ਮਸ਼ਹੂਰ ਹੋਣ ਮਗਰੋਂ ਆਪਣੀ ਅਸਲ ਹੋਂਦ ਨਹੀਂ ਭੁੱਲਦੇ। ਕਈਆਂ ਨੇ ਲਿਖਿਆ, ' ਪੰਜਾਬ ਦੀ ਗੱਲ ਤੋਂ ਬਿਨਾਂ ਬਾਵਾ ਦੇ ਗੀਤ ਅਧੂਰੇ ਹਨ।'