ਰਾਜ ਬਰਾੜ (Raj Brar) ਜਿੱਥੇ ਵਧੀਆ ਗਾਇਕ, ਗੀਤਕਾਰ ਤੇ ਐਕਟਰ ਸਨ ਉੱਥੇ ਹੀ ਉਨ੍ਹਾਂ ਦੇ ਲਿਖੇ ਗੀਤਾਂ ਦੀ ਹਰ ਥਾਂ ‘ਤੇ ਤੂਤੀ ਬੋਲਦੀ ਸੀ।ਰਾਜ ਬਰਾੜ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਸਨ । ਜਿਸ ‘ਚ ਹਰਭਜਨ ਮਾਨ, ਹੰਸ ਰਾਜ ਹੰਸ, ਗਿੱਲ ਹਰਦੀਪ , ਸਰਦੂਲ ਸਿਕੰਦਰ, ਹੰਸ ਰਾਜ ਹੰਸ ਸਣੇ ਕਈ ਵੱਡੇ ਗਾਇਕ ਸ਼ਾਮਿਲ ਸਨ ।
ਹੋਰ ਪੜ੍ਹੋ : ਅੰਮ੍ਰਿਤਾ ਵਿਰਕ ਦੇ ਗੀਤਾਂ ਦੇ ਕਿਸੇ ਸਮੇਂ ਬੋਲਦੀ ਸੀ ਤੂਤੀ, ਜਾਣੋ ਗਾਇਕਾ ਦੇ ਸੰਗੀਤਕ ਸਫ਼ਰ ਬਾਰੇ
ਕਈ ਨਵੇਂ ਕਲਾਕਾਰਾਂ ਨੂੰ ਲੈ ਕੇ ਆਏ ਇੰਡਸਟਰੀ ‘ਚ
ਰਾਜ ਬਰਾੜ ਨੇ ਜਿੱਥੇ ਖੁਦ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ, ਉੱਥੇ ਹੀ ਕਈ ਨਵੇਂ ਗਾਇਕਾਂ ਨੂੰ ਵੀ ਉਹ ਇੰਡਸਟਰੀ ‘ਚ ਲੈ ਕੇ ਆਏ । ਜਿਸ ‘ਚ ਸੁਰਜੀਤ ਭੁੱਲਰ,ਬਲਕਾਰ ਅਣਖੀਲਾ ਸਣੇ ਕਈ ਗਾਇਕ ਸ਼ਾਮਿਲ ਹਨ ।ਰਾਜ ਬਰਾੜ ਦੇ ਮਿਊਜ਼ਿਕ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਡੇ ਵੇਰੀਂ ਰੰਗ ਮੁੱਕਿਆ ਗਾਣੇ ਦੇ ਨਾਲ ਮਿਊਜ਼ਿਕ ਇੰਡਟਰੀ ਵਿੱਚ ਪੈਰ ਰੱਖਿਆ ਸੀ । ਉਹਨਾਂ ਦੀ ਪਹਿਲੀ ਐਲਬਮ ਦਾ ਨਾਂ ਸੀ ਬੰਤੋ ।
ਰਾਜ ਬਰਾੜ ਦੇ ਹਿੱਟ ਸੌਂਗ
ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਗਾਣਾ ਅੱਖੀਆਂ, ਪਾਕ ਪਵਿੱਤਰ, ਦਰਦਾਂ ਦੇ ਦਰਿਆ, ਨਾਗ ਦੀ ਬੱਚੀ, ਲੈ ਲਾ ਤੂੰ ਸਰਪੰਚੀ ਤੋਂ ਇਲਾਵਾ ਹੋਰ ਕਈ ਗਾਣੇ ਸੁਪਰ ਹਿੱਟ ਰਹੇ ਹਨ । ਉਹਨਾਂ ਦੀ ਹਿੱਟ ਐਲਬਮ ਸਾਡੀ ਵੇਰੀਂ ਰੰਗ ਮੁੱਕਿਆ, ਦੇਸੀ ਪੌਪ, ਮੇਰੇ ਗੀਤਾਂ ਦੀ ਰਾਣੀ ਸਮੇਤ ਹੋਰ ਕਈ ਐਲਬਮ ਹਨ । ਰਾਜ ਬਰਾੜ ਨੇ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ ਉਹਨਾਂ ਦੀ ਪਹਿਲੀ ਫਿਲਮ ਸੀ ਜਵਾਨੀ ਜ਼ਿੰਦਾਬਾਦ ਜਿਹੜੀ ਕਿ ਲੋਕਾਂ ਨੂੰ ਖੁਬ ਪਸੰਦ ਆਈ ਸੀ । ਰਾਜ ਬਰਾੜ ਨੂੰ ਗਾਇਕੀ ਦੇ ਖੇਤਰ ‘ਚ ਕਈ ਅਵਾਰਡ ਵੀ ਮਿਲੇ ਹਨ ।
VIDEO
ਰਾਜ ਬਰਾੜ ਦਾ ਦਿਹਾਂਤ
ਰਾਜ ਬਰਾੜ ਦੇ ਮੌਤ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਲੀਵਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਿਸ ਕਰਕੇ ਉਹਨਾਂ ਦੀ ਮੌਤ ਹੋਈ ਸੀ । ਪਰ ਰਾਜ ਬਰਾੜ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ ਕਿਉਂਕਿ ਉਸ ਦੇ ਗੀਤ ਅਮਰ ਹਨ ।
VIDEO