Ninja on Ratan Tata Death : ਭਾਰਤ ਦੇ ਮਸ਼ਹੂਰ ਬਿਜਨਸਮੈਨ ਰਤਨ ਟਾਟਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੇ ਖ਼ਬਰ ਨਾਲ ਸਾਰੇ ਹੀ ਦੇਸ਼ਵਾਸੀ ਸੋਗ 'ਚ ਹਨ। ਪੰਜਾਬੀ ਗਾਇਕ ਨਿੰਜਾ ਨੇ ਵੀ ਰਤਨ ਟਾਟਾ ਦੀ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ।
ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਨਿੰਜਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਸਾਂਝੀ ਕਰਦੇ ਹਨ। ਹਾਲ ਹੀ 'ਚ ਗਾਇਕ ਨੇ ਮਸ਼ਹੂਰ ਬਿਜਨਸਮੈਨ ਰਤਨ ਟਾਟਾ ਜੀ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਦਿਆਂ ਸਾਂਝੀ ਕੀਤੀ ਹੈ।
ਨਿੰਜਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਦੇ ਵਿੱਚ ਗਾਇਕ ਨੇ ਰਤਨ ਟਾਟਾ ਜੀ ਦੀ ਇੱਕ ਐਨੀਮੇਟਿਡ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਨਾਲ ਗਾਇਕ ਕੈਪਸ਼ਨ ਵੀ ਲਿਖਿਆ ਹੈ।
ਨਿੰਜਾ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, 'This world needed more of you sir 🕉️#R.I.P🙏🏻। ' ਗਾਇਕ ਦੇ ਫੈਨਜ਼ ਵੀ ਉਨ੍ਹਾਂ ਦੀ ਇਸ ਪੋਸਟ ਉੱਤੇ ਆਪਣਾ ਰਿਐਕਸ਼ਨ ਦੇ ਰਹੇ ਹਨ। ਇਸ ਦੇ ਨਾਲ ਹੀ ਗਾਇਕ ਨੇ ਇਸ ਤਸਵੀਰ ਰਾਹੀਂ ਦੱਸਿਆ ਕਿ ਕਿਵੇਂ ਰਤਨ ਟਾਟਾ ਮਹਿਜ਼ ਇੱਕ ਚੰਗੇ ਬਿਜਨਸਮੈਨ ਹੀ ਨਹੀਂ ਸਗੋਂ ਇੱਕ ਚੰਗੇ ਇਨਸਾਨ ਤੇ ਪਸ਼ੁ ਪ੍ਰੇਮੀ ਸਨ।
ਦੱਸ ਦਈਏ ਕਿ ਬੀਤੀ ਰਾਤ 9 ਅਕਤੂਬਰ ਨੂੰ ਰਤਨ ਟਾਟਾ ਜੀ ਦਾ ਦਿਹਾਂਤ ਹੋ ਗਿਆ। ਉਹ 86 ਸਾਲਾਂ ਦੇ ਸਨ ਤੇ ਉਮਰ ਸਬੰਧੀ ਬਿਮਾਰੀਆਂ ਦੇ ਚੱਲਦੇ ਉਨ੍ਹਾਂ ਦੀ ਮੌਤ ਹੋ ਗਈ। ਅੱਜ ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਵੱਡੀ ਗਿਣਤੀ ਵਿੱਚ ਟਾਟਾ ਗਰੁੱਪ ਸਣੇ ਕਈ ਵਾਪਰਕ ਅਦਾਰਿਆਂ, ਧਾਰਮਿਕ ਸੰਸਥਾਵਾਂ ਦੇ ਆਗੂ, ਬਾਲੀਵੁੱਡ ਸਿਤਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚ ਰਹੇ ਹਨ।
ਹੋਰ ਪੜ੍ਹੋ : Ratan Tata : ਰਤਨ ਟਾਟਾ ਨੇ ਕਿਉਂ ਨਹੀਂ ਕਰਵਾਇਆ ਵਿਆਹ, ਜਾਣੋ ਸਿਮੀ ਗਰੇਵਾਲ ਨਾਲ ਉਨ੍ਹਾਂ ਦੀ ਲਵ ਸਟੋਰੀ ਬਾਰੇ
ਨਿੰਜਾ ਦੇ ਨਾਲ-ਨਾਲ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਵਿਦੇਸ਼ ਵਿੱਚ ਚੱਲ ਰਹੇ ਆਪਣੇ ਮਿਊਜ਼ਿਕਲ ਸ਼ੋਅ ਵਿੱਚ ਰਤਨ ਟਾਟਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਗਾਇਕ ਨੇ ਕਿਹਾ ਕਿ ਸਾਨੂੰ ਰਤਨ ਟਾਟਾ ਜੀ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਮਿਹਨਤ ਕਰਕੇ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ ਤੇ ਬਿਨਾਂ ਨਿੰਦਿਆ ਕੀਤੀਆਂ ਆਪਣੇ ਜੀਵਨ ਨੂੰ ਜਿਉਂਣਾ ਹੈ।