ਪੰਜਾਬੀ ਗਾਇਕ ਗੁਰਦਾਸ ਮਾਨ ਇੱਕ ਵਾਰ ਸੁਰਖੀਆਂ ਵਿੱਚ ਨੇ, ਉਹਨਾਂ ਨੇ ਸਿੱਖ ਜੱਥੇਬੰਦੀਆ ਅਤੇ ਉਹਨਾਂ ਸਾਰੇ ਲੋਕਾਂ ਤੋਂ ਮੁਆਫੀ ਮੰਗੀ ਹੈ, ਜਿਨ੍ਹਾਂ ਨਾਲ ਉਹਨਾਂ ਦਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ । ਹਾਲ ਹੀ ਵਿੱਚ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਉਹਨਾਂ ਤੋਂ ਉਹਨਾਂ ਨਾਲ ਜੁੜੇ ਵਿਵਾਦਾਂ ਬਾਰੇ ਪੁੱਛਿਆ ਗਿਆ ਸੀ । ਇਹਨਾਂ ਵਿਵਾਦਾਂ ਦਾ ਜਿਕਰ ਕਰਦੇ ਹੋਏ ਗੁਰਦਾਸ ਮਾਨ ਨੇ ਕਿਹਾ ਸੀ ਕਿ ‘ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਜੇਕਰ ਫਿਰ ਵੀ ਅਜਿਹਾ ਹੋਇਆ ਤਾਂ ਮੈਂ ਮੁਆਫੀ ਮੰਗਦਾ ਹਾਂ।
ਗੁਰੂ ਸਾਹਿਬਾਨਾਂ ਨਾਲ ਕਿਸੇ ਦੀ ਵੀ ਤੁਲਨਾ ਨਹੀਂ ਹੋ ਸਕਦੀ। ਗਾਇਕ ਨੇ ਅੱਗੇ ਕਿਹਾ ‘ਮੈਂ ਗੁਰੂ ਸਾਹਿਬਾਨ ਦੇ ਅਪਮਾਨ ਬਾਰੇ ਸੋਚ ਵੀ ਨਹੀਂ ਸਕਦਾ’। ਗੁਰਦਾਸ ਮਾਨ ਦੇ ਵਿਵਾਦਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਵਿਵਾਦ ਪੰਜਾਬੀ ਬੋਲੀ ਨੂੰ ਲੈ ਕੇ ਹੋਇਆ ਸੀ । ਗੁਰਦਾਸ ਮਾਨ ਨੇ ਇੱਕ ਸ਼ੋਅ ਦੌਰਾਨ ਕਿਹਾ ਸੀ ਕਿ ਪਹਿਲਾਂ ਹਿੰਦੀ ਫਿਰ ਪੰਜਾਬੀ।
ਦੂਜੇ ਵਿਵਾਦ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸ ਮਾਨ ਨੇ ਨਕੋਦਰ ਡੇਰਾ ਵਿੱਚ ਸਾਈਂ ਲਾਡੀ ਸ਼ਾਹ ਦੀ ਤੁਲਨਾ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਕਰ ਦਿੱਤੀ ਸੀ । ਇਹਨਾਂ ਵਿਵਾਦਾਂ ਨੂੰ ਲੈ ਕੇ ਉਹਨਾਂ ਨੇ ਇਹ ਮੁਆਫੀ ਮੰਗੀ ਹੈ ।