ਪੰਜਾਬੀ ਗਾਇਕ ਐਮੀ ਵਿਰਕ ਦੇ ਪਿਤਾ ਸਰਬ ਸੰਮਤੀ ਦੇ ਨਾਲ ਪਿੰਡ ਦੇ ਸਰਪੰਚ ਚੁਣੇ ਗਏ ਹਨ। ਜਿਸ ਦੀ ਇੱਕ ਤਸਵੀਰ ਸਾਹਮਣੇ ਆਈ ਹੈ।ਗਾਇਕ ਦੇ ਪਿਤਾ ਕੁਲਜੀਤ ਸਿੰਘ ਨੂੰ ਸਰਬ ਸੰਮਤੀ ਦੇ ਨਾਲ ਨਾਭਾ ਸਥਿਤ ਲੋਹਾਰ ਮਾਜਰਾ ਪਿੰਡ ਦਾ ਸਰਪੰਚ ਚੁਣਿਆ ਗਿਆ ਹੈ।ਗਾਇਕ ਐਮੀ ਵਿਰਕ ਦਾ ਜਨਮ ਵੀ ਇਸੇ ਪਿੰਡ ‘ਚ ਹੋਇਆ ਸੀ ਅਤੇ ਇੱਥੋਂ ਹੀ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ ।
ਹੋਰ ਪੜ੍ਹੋ : ਹਿਨਾ ਖ਼ਾਨ ਕੈਂਸਰ ਦੇ ਦਰਦ ਨਾਲ ਜੂਝ ਰਹੀ, ਕੁਝ ਪਲਾਂ ਲਈ ਵੀ ਖੜ੍ਹੇ ਰਹਿਣਾ ਹੋਇਆ ਮੁਸ਼ਕਿਲ, ਮੁਸਕਰਾ ਕੇ ਕਰ ਰਹੀ ਬਿਮਾਰੀ ਦਾ ਸਾਹਮਣਾ
ਐਮੀ ਵਿਰਕ ਦਾ ਵਰਕ ਫ੍ਰੰਟ
ਐਮੀ ਵਿਰਕ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਬਤੌਰ ਗਾਇਕ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕੰਮ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਸਰਾਹਿਆ ਗਿਆ । ਹੁਣ ਤੱਕ ਐਮੀ ਵਿਰਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।
ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਦੀ ਫ਼ਿਲਮ ‘ਚ ਵੀ ਨਜ਼ਰ ਆ ਚੁੱਕੇ ਹਨ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟਸ ‘ਤੇ ਕੰਮ ਕਰ ਚੁੱਕੇ ਹਨ।ਐਮੀ ਵਿਰਕ ਦੇ ਪੁਰਖਿਆਂ ਦਾ ਸਬੰਧ ਪਾਕਿਸਤਾਨ ਨਾਲ ਰਿਹਾ ਹੈ ਅਤੇ ਪਾਕਿਸਤਾਨ ਦੇ ਸ਼ੇਖਪੁਰਾ ‘ਚ ਉਨ੍ਹਾਂ ਦੀ ਵੱਡੀ ਹਵੇਲੀ, ਜ਼ਮੀਨ ਜਾਇਦਾਦ ਸੀ । ਜਿੱਥੋਂ ਉੱਜੜ ਕੇ ਇਹ ਪਰਿਵਾਰ ਪਟਿਆਲਾ ਆ ਕੇ ਵੱਸ ਗਿਆ ਸੀ ।