Trending:

ਜੋਤੀ ਨੂਰਾਂ, ਨਿਸ਼ਾ ਬਾਨੋ, ਅਫਸਾਨਾ ਖ਼ਾਨ ਸਣੇ ਪੰਜਾਬੀ ਕਲਾਕਾਰਾਂ ਨੇ ਇਸ ਤਰ੍ਹਾਂ ਮਨਾਇਆ ਕਰਵਾ ਚੌਥ, ਤਸਵੀਰਾਂ ਆਈਆਂ ਸਾਹਮਣੇ

ਪੰਜਾਬੀ ਇੰਡਸਟਰੀ ਦੀਆਂ ਕਈ ਅਭਿਨੇਤਰੀਆਂ ਅਤੇ ਗਾਇਕਾਂ ਨੇ ਵੀ ਵਰਤ ਰੱਖਿਆ । ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।

Reported by:  PTC Punjabi Desk   |  Edited by:  Shaminder   |  October 21st 2024 10:44 AM  |  Updated: October 21st 2024 10:53 AM

ਜੋਤੀ ਨੂਰਾਂ, ਨਿਸ਼ਾ ਬਾਨੋ, ਅਫਸਾਨਾ ਖ਼ਾਨ ਸਣੇ ਪੰਜਾਬੀ ਕਲਾਕਾਰਾਂ ਨੇ ਇਸ ਤਰ੍ਹਾਂ ਮਨਾਇਆ ਕਰਵਾ ਚੌਥ, ਤਸਵੀਰਾਂ ਆਈਆਂ ਸਾਹਮਣੇ

ਪੰਜਾਬੀ ਇੰਡਸਟਰੀ ਦੀਆਂ ਕਈ ਅਭਿਨੇਤਰੀਆਂ ਅਤੇ ਗਾਇਕਾਂ ਨੇ ਵੀ ਵਰਤ ਰੱਖਿਆ । ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।

Reported by:  PTC Punjabi Desk
Edited by:  Shaminder
October 21st 2024 10:44 AM
Last Updated: October 21st 2024 10:53 AM
Share us
You May Like This

ਬੀਤੇ ਦਿਨ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਸੁਹਾਗਣਾਂ ਦੇ ਵੱਲੋਂ ਬੜੀ ਹੀ ਚਾਅ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ । ਔਰਤਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ ਅਤੇ ਸ਼ਾਮ ਨੂੰ ਚੰਨ ਦੇ ਦੀਦਾਰ ਕਰਨ ਤੋਂ ਬਾਅਦ ਵਰਤ ਖੋਲਿ੍ਹਆ। ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੀਆਂ ਕਈ ਅਭਿਨੇਤਰੀਆਂ ਅਤੇ ਗਾਇਕਾਂ ਨੇ ਵੀ ਵਰਤ ਰੱਖਿਆ । ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।

ਹੋਰ ਪੜ੍ਹੋ : ‘ਬੰਦਾ ਸਿੰਘ ਚੌਧਰੀ’ ਦੀ ਰਿਲੀਜ਼ ਤੋਂ ਪਹਿਲਾਂ ਅਰਬਾਜ਼ ਖ਼ਾਨ ਅਤੇ ਅਦਾਕਾਰਾ ਮਿਹਰ ਵਿੱਜ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ‘ਚ ਹੋਏ ਨਤਮਸਤਕ, ਵੇਖੋ ਵੀਡੀਓ

ਗਾਇਕਾ ਜੋਤੀ ਨੂਰਾਂ ਨੇ ਵੀ ਕਰਵਾ ਚੌਥ ਦਾ ਵਰਤ ਰੱਖਿਆ ਜਿਸ ਦੀ ਇੱਕ ਬਹੁਤ ਹੀ ਪਿਆਰੀ ਤਸਵੀਰ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਛਾਨਣੀ ਚੋਂ ਚੰਨ ਨੂੰ ਨਿਹਾਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਗਾਇਕਾ ਨੇ ਆਪਣੇ ਗੀਤ ਦੇ ਨਾਲ ਸਾਂਝਾ ਕੀਤਾ ਹੈ। 

ਅਫਸਾਨਾ ਖ਼ਾਨ ਨੇ ਵੀ ਸਾਂਝਾ ਕੀਤਾ ਵੀਡੀਓ 

ਅਫਸਾਨਾ ਖ਼ਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ।

ਕਰਵਾ ਚੌਥ ਦੇ ਮੌਕੇ ‘ਤੇ ਅਫਸਾਨਾ ਖ਼ਾਨ ਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਉਹ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੀ ਸੀ। 

ਅਦਾਕਾਰਾ ਨਿਸ਼ਾ ਬਾਨੋ ਨੇ ਵੀ ਰੱਖਿਆ ਵਰਤ 

ਅਦਾਕਾਰਾ ਨਿਸ਼ਾ ਬਾਨੋ ਨੇ ਵੀ ਕਰਵਾ ਚੌਥ ਦਾ ਵਰਤ ਰੱਖਿਆ । ਉਸ ਨੇ ਆਪਣੇ ਪਤੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਆਪਣੇ ਕਰਵੇ ਵਾਲੀ ਥਾਲੀ ਹੱਥ ‘ਚ ਫੜ੍ਹੀ ਹੋਏ ਨਜ਼ਰ ਆ ਰਹੀ ਹੈ। ਇਸ ਮੌਕੇ ਅਦਾਕਾਰਾ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network