ਪੰਜਾਬੀ ਅਦਾਕਾਰਾ ਗੁਰਪ੍ਰੀਤ ਭੰਗੂ ਨੂੰ ਮੈਲਬੋਰਨ ‘ਚ ਕੀਤਾ ਗਿਆ ਸਨਮਾਨਿਤ

ਪੰਜਾਬੀ ਥਿਏਟਰ ਤੇ ਫੋਕ ਅਕੈਡਮੀ ਦੇ ਵੱਲੋਂ ਮੈਲਬੋਰਨ ਦੇ ਜੰਮਪਲ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਅਤੇ ਅਦਾਕਾਰੀ ਦੇ ਗੁਰ ਸਿਖਾਉਣ ਦੇ ਲਈ ਬੁਲਾਇਆ ਗਿਆ ਸੀ ।ਇਸੇ ਦੌਰਾਨ ਗੁਰਪ੍ਰੀਤ ਭੰਗੂ ਨੂੰ ਸਨਮਾਨਿਤ ਕੀਤਾ ਗਿਆ ਹੈ।

Reported by:  PTC Punjabi Desk   |  Edited by:  Shaminder   |  September 19th 2024 09:08 AM  |  Updated: September 19th 2024 09:08 AM

ਪੰਜਾਬੀ ਅਦਾਕਾਰਾ ਗੁਰਪ੍ਰੀਤ ਭੰਗੂ ਨੂੰ ਮੈਲਬੋਰਨ ‘ਚ ਕੀਤਾ ਗਿਆ ਸਨਮਾਨਿਤ

ਪੰਜਾਬੀ ਥਿਏਟਰ ਤੇ ਫੋਕ ਅਕੈਡਮੀ ਦੇ ਵੱਲੋਂ ਮੈਲਬੋਰਨ ਦੇ ਜੰਮਪਲ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਅਤੇ ਅਦਾਕਾਰੀ ਦੇ ਗੁਰ ਸਿਖਾਉਣ ਦੇ ਲਈ ਬੁਲਾਇਆ ਗਿਆ ਸੀ ।ਇਸੇ ਦੌਰਾਨ ਗੁਰਪ੍ਰੀਤ ਭੰਗੂ ਨੂੰ ਸਨਮਾਨਿਤ ਕੀਤਾ ਗਿਆ ਹੈ।

Reported by:  PTC Punjabi Desk
Edited by:  Shaminder
September 19th 2024 09:08 AM
Last Updated: September 19th 2024 09:08 AM
Share us
You May Like This

ਪੰਜਾਬੀ ਅਦਾਕਾਰਾ ਗੁਰਪ੍ਰੀਤ ਭੰਗੂ (Gurpreet Bhangu) ਨੂੰ ਮੈਲਬੋਰਨ ‘ਚ ਪੀਟੀਐੱਫਏ ਵੱਲੋਂ ਸਨਮਾਨਿਤ ਕੀਤਾ ਗਿਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਦਰਅਸਲ ਪੀਟੀਐੱਫਏ ਯਾਨੀ ਕਿ  ਪੰਜਾਬੀ ਥਿਏਟਰ ਤੇ ਫੋਕ ਅਕੈਡਮੀ ਦੇ ਵੱਲੋਂ ਮੈਲਬੋਰਨ ਦੇ ਜੰਮਪਲ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਅਤੇ ਅਦਾਕਾਰੀ ਦੇ ਗੁਰ ਸਿਖਾਉਣ ਦੇ ਲਈ ਬੁਲਾਇਆ ਗਿਆ ਸੀ ।ਇਸੇ ਦੌਰਾਨ ਗੁਰਪ੍ਰੀਤ ਭੰਗੂ ਨੂੰ ਸਨਮਾਨਿਤ ਕੀਤਾ ਗਿਆ ਹੈ।

ਹੋਰ ਪੜ੍ਹੋ : ਬਾਲੀਵੁੱਡ ਗਾਇਕ ਤੇ ਅਦਾਕਾਰ ਹਿਮੇਸ਼ ਰੇਸ਼ਮੀਆ ਦੇ ਪਿਤਾ ਦਾ ਦਿਹਾਂਤ

ਜਿਸ ‘ਚ ਵੱਡੀ ਗਿਣਤੀ ‘ਚ ਕਲਾ ਪ੍ਰੇਮੀ ਸ਼ਾਮਿਲ ਹੋਏ ਸਨ ਅਤੇ ਇਸੇ ਦੌਰਾਨ ਅਦਾਕਾਰਾ ਨੇ ਨੌਜਵਾਨਾਂ ਤੇ ਬੱਚਿਆਂ ਨੂੰ ਅਦਾਕਾਰੀ ਦੇ ਗੁਰ ਦੱਸੇ ਅਤੇ ਅਦਾਕਾਰੀ ‘ਚ ਪ੍ਰਪੱਕ ਹੋਣ ਦੇ ਲਈ ਸਖਤ ਮਿਹਨਤ ਦੇ ਨਾਲ-ਨਾਲ ਸਮੇਂ ਦੇ ਪਾਬੰਦ ਹੋਣ ਦੀ ਲੋੜ ‘ਤੇ ਜ਼ੋਰ ਦਿੱਤਾ । 

ਗੁਰਪ੍ਰੀਤ ਭੰਗੂ ਦਾ ਵਰਕ ਫ੍ਰੰਟ 

ਗੁਰਪ੍ਰੀਤ ਭੰਗੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਹੁਣ ਤੱਕ ਅਣਗਿਣਤ ਫ਼ਿਲਮਾਂ ‘ਚ ਕੰਮ ਕੀਤਾ ਹੈ।ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਨੇ ।

ਭਾਵੇਂ ਉਹ ਕਿਸੇ ਅੜਬ ਔਰਤ ਦਾ ਕਿਰਦਾਰ ਹੋਵੇ ਜਾਂ ਫਿਰ ਸੁਲਝੀ ਸੁਆਣੀ ਦਾ ਕਿਰਦਾਰ ਨਿਭਾਉਣਾ ਹੋਵੇ । ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫਿੱਟ ਬੈਠਦੇ ਹਨ । ਕਾਲਜ ਸਮੇਂ ਪੜ੍ਹਨ ਦੇ ਦੌਰਾਨ ਉਹ ਵਧੀਆ ਅਥਲੀਟ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਖੇਡਾਂ ‘ਚ ਵੀ ਮੱਲਾਂ ਮਾਰੀਆਂ ਹਨ ।  

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network