ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੇ ਘਰ ਪਹਿਲੀ ਔਲਾਦ ਦੇ ਰੂਪ ‘ਧੀ ਨੇ ਜਨਮ ਲਿਆ ਹੈ।ਪ੍ਰਿੰਸ ਨਰੂਲਾ ਦੇ ਪਿਤਾ ਨੇ ਇਹ ਜਾਣਕਾਰੀ ਸਭ ਦੇ ਨਾਲ ਸਾਂਝੀ ਕੀਤੀ ਹੈ ਕਿ ਯੁਵਿਕਾ ਨੇ ਇੱਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ।ਯੁਵਿਕਾ ਨੇ ਸ਼ਨੀਵਾਰ ਦੀ ਸ਼ਾਮ ਨੂੰ ਧੀ ਨੂੰ ਜਨਮ ਦਿੱਤਾ ਹੈ। ਦੋਵੇਂ ਧੀ ਦੇ ਜਨਮ ਤੋਂ ਬਾਅਦ ਬੇਹੱਦ ਖੁਸ਼ ਹਨ ।ਇਸ ਜੋੜੀ ਦੇ ਘਰ ਵਿਆਹ ਤੋਂ ਕਰੀਬ ਛੇ ਸਾਲਾਂ ਬਾਅਦ ਧੀ ਦਾ ਜਨਮ ਹੋਇਆ ਹੈ ਪ੍ਰਿੰਸ ਦੇ ਪਿਤਾ ਜੋਗਿੰਦਰ ਨਰੂਲਾ ਦਾ ਕਹਿਣਾ ਹੈ ਕਿ ਘਰ ‘ਚ ਲਛਮੀ ਦੇ ਆਉਣ ਦੇ ਨਾਲ ਉਹ ਬਹੁਤ ਖੁਸ਼ ਹਨ ।
ਹੋਰ ਪੜ੍ਹੋ : ਬਾਲੀਵੁੱਡ ਦੀਆਂ ਅਭਿਨੇਤਰੀਆਂ ਨੇ ਮਨਾਇਆ ਕਰਵਾ ਚੌਥ,ਪਤੀ ਦੀ ਲੰਮੀ ਉਮਰ ਦੀ ਕੀਤੀ ਕਾਮਨਾ
ਇਸ ਤਰ੍ਹਾਂ ਹੋਈ ਸੀ ਯੁਵਿਕਾ ਤੇ ਪ੍ਰਿੰਸ ਦੀ ਮੁਲਾਕਾਤ
ਯੁਵਿਕਾ ਚੌਧਰੀ ‘ਤੇ ਪ੍ਰਿੰਸ ਨਰੂਲਾ ਦੀ ਮੁਲਾਕਾਤ ਬਿੱਗ ਬੌਸ ਸ਼ੋਅ ਦੇ ਦੌਰਾਨ ਹੋਈ ਸੀ।ਜਿਸ ਤੋਂ ਬਾਅਦ ਦੋਵਾਂ ‘ਚ ਦੋਸਤੀ ਹੋਈ ਅਤੇ ਦੋਨਾਂ ਦਰਮਿਆਨ ਪਿਆਰ ਹੋਇਆ । ਇਸ ਜੋੜੀ ਨੇ ੨੦੧੬ ‘ਚ ਮੰਗਣੀ ਕੀਤੀ ਅਤੇ ਦੋ ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਅਤੇ ੨੦੧੮ ‘ਚ ਵਿਆਹ ਦੇ ਬੰਧਨ ‘ਚ ਇਹ ਜੋੜੀ ਬੱਝ ਗਈ ਸੀ ।
ਦੋਵਾਂ ਦੇ ਵਿਆਹ ਦੀ ਖੂਬ ਚਰਚਾ ਹੋਈ ਸੀ ।ਧੀ ਦੇ ਜਨਮ ਤੋਂ ਪਹਿਲਾਂ ਯੁਵਿਕਾ ਨੇ ਬੱਚੇ ਦੇ ਆਉਣ ਦੀ ਖੁਸ਼ੀ ਨੂੰ ਲੈ ਕੇ ਕੁਝ ਦਿਨ ਪਹਿਲਾਂ ਰਿਐਕਟ ਵੀ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਇਸ ਨਵੀਂ ਜਿੰਮੇਵਾਰੀ ਨੂੰ ਲੈਣ ਦੇ ਲਈ ਤਿਆਰ ਹਨ ਅਤੇ ਬਹੁਤ ਉਤਸ਼ਾਹਿਤ ਵੀ ਹਨ।