ਪ੍ਰਾਂਜਲ ਦਹੀਆ (Pranjal Dahiya)ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ । ਪੰਜਾਬੀ ਇੰਡਸਟਰੀ ਦੇ ਰਾਹੀਂ ਹੀ ਉਸ ਨੂੰ ਪਛਾਣ ਮਿਲੀ ਹੈ। ਮਨਕਿਰਤ ਔਲਖ ਦੇ ਨਾਲ ਉਸ ਦਾ ਗੀਤ 'ਕੋਕਾ' ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ । ਜਿਸ ਤੋਂ ਬਾਅਦ ਉਸ ਨੂੰ ਕਈ ਪੰਜਾਬੀ ਪ੍ਰੋਜੈਕਟਸ ‘ਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਹਾਲ ਹੀ ‘ਚ ਉਹ ਗੁਰਨਾਮ ਭੁੱਲਰ ਦੇ ਨਾਲ ਫ਼ਿਲਮ 'ਰੋਜ਼ ਰੋਜ਼ੀ ਤੇ ਗੁਲਾਬ' ‘ਚ ਵੀ ਦਿਖਾਈ ਦਿੱਤੀ ਸੀ।
ਹੋਰ ਪੜ੍ਹੋ : ਰਾਖੀ ਸਾਵੰਤ ਦਾ ਸ਼ੋਅ ਦੌਰਾਨ ਹੰਗਾਮਾ, ਗੁੱਸੇ ‘ਚ ਅਦਾਕਾਰਾ ਨੇ ਸੁੱਟੀ ਕੁਰਸੀ
ਜਿਸ ਤੋਂ ਬਾਅਦ ਬਤੌਰ ਮਾਡਲ ਉਸ ਨੇ ਕਈ ਗੀਤਾਂ ‘ਚ ਕੰਮ ਕੀਤਾ ਹੈ। ਹਾਲ ਹੀ ‘ਚ ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਜਿਸ ‘ਚ ਪ੍ਰਾਂਜਲ ਦਹੀਆ ਪਰਫਾਰਮ ਕਰਦੀ ਹੋਈ ਦਿਖਾਈ ਦੇ ਰਹੀ ਹੈ। ਪਰ ਪ੍ਰਾਂਜਲ ਦਹੀਆ ਉਸ ਵੇਲੇ ਰੁਕ ਜਾਂਦੀ ਹੈ, ਜਦੋਂ ਸ਼ੋਅ ਦੇ ਦੌਰਾਨ ਮੌਜੂਦ ਕੁਝ ਮੁੰਡੇ ਉਸ ਦੇ ਵੱਲ ਮੋਬਾਈਲ ਫੋਨ ਸੁੱਟਦੇ ਹਨ ਅਤੇ ਉਹ ਮਾਈਕ ਦੇ ਜ਼ਰੀਏ ਹਰਿਆਣਵੀਂ ਬੋਲੀ ‘ਚ ਕਹਿੰਦੀ ਹੈ ‘ਕੇ ਦਿੱਕਤ ਹੈ, ਸਬ ਇਨਜੁਆਏ ਕਰਨੇ ਆਏ ਹੈਂ।
ਇਬ ਕੀ ਬਾਰ ਕੁਛ ਹੁਆ ਤੋ ਮੈਂ ਬੀਚ ਮੇਂ ਹੀ ਛੋੜ ਕੇ ਚਲੀ ਜਾਊਂਗੀ’। ਇਸ ਦੇ ਨਾਲ ਹੀ ਅਦਾਕਾਰਾ ਅੱਗੇ ਕਹਿੰਦੀ ਹੈ ਕਿ ‘ਤੁਸੀਂ ਜਾਂ ਤਾਂ ਇਨ੍ਹਾਂ ਚਾਰਾਂ ਜਣਿਆਂ ਨੂੰ ਕੁੱਟੋ, ਨਹੀਂ ਤਾਂ ਮੈਂ ਸਟੇਜ ਛੱਡ ਕੇ ਜਾਂਦੀ ਹਾਂ’। ਪ੍ਰਾਂਜਲ ਦਹੀਆ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।