ਪਾਕਿਸਤਾਨੀ ਕਲਾਕਾਰ ਚਾਹਤ ਫਤਿਹ ਅਲੀ ਖ਼ਾਨ ਨੇ ਕਰਣ ਔਜਲਾ ਦਾ ਗੀਤ ‘ਤੌਬਾ ਤੌਬਾ’ ਗਾਇਆ ਹੈ। ਜਿਸ ਤੋਂ ਬਾਅਦ ਗਾਇਕ ਨੇ ਇਸ ‘ਤੇ ਆਪਣਾ ਰਿਐਕਸ਼ਨ ਦਿੱਤਾ ਹੈ। ਗਾਇਕ ਨੇ ਚਾਹਤ ਫਤਿਹ ਅਲੀ ਖ਼ਾਨ ਦੇ ਗੀਤ ‘ਤੇ ਰਿਐਕਸ਼ਨ ਦਿੰਦੇ ਹੋਏ ਲਿਖਿਆ 'ਅੰਕਲ ਨਾ ਕਰੋ ਪਲੀਜ਼’ । ਇਸ ਵੀਡੀਓ ‘ਤੇ ਹੋਰ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਰਿਐਕਸ਼ਨ ਦਿੱਤੇ ਹਨ । ਇਸ ਤੋਂ ਪਹਿਲਾਂ ਚਾਹਤ ਫਤਿਹ ਅਲੀ ਖ਼ਾਨ ‘ਬਦੋ ਬਦੀ’ ਗੀਤ ਗਾ ਕੇ ਚਰਚਾ ‘ਚ ਆਏ ਸਨ ।ਪਰ ਇਸ ਗੀਤ ਨੂੰ ਯੂ ਟਿਊਬ ਤੋਂ ਹਟਾ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਗਾਇਕ ਭਾਵੁਕ ਹੋ ਗਿਆ ਸੀ ।ਕਿਉਂਕਿ ਇਸ ਗੀਤ ਦੇ ਜ਼ਰੀਏ ਹੀ ਉਹ ਵਾਇਰਲ ਹੋਇਆ ਸੀ ।
ਹੋਰ ਪੜ੍ਹੋ : ਸੈਫ ਅਲੀ ਖ਼ਾਨ ਤੀਜੀ ਵਾਰ ਕਰਨ ਜਾ ਰਹੇ ਵਿਆਹ ! ਜਾਣੋ ਕੀ ਰਹੀ ਵਜ੍ਹਾ
ਕਰਣ ਔਜਲਾ ਦਾ ਵਰਕ ਫ੍ਰੰਟ
ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਇੰਡਸਟਰੀ ‘ਚ ਉਨ੍ਹਾਂ ਨੂੰ ਹਿੱਟ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।ਕਰਣ ਔਜਲਾ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਗਾਣੇ ਲਿਖਦੇ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ।