ਨੀਰੂ ਬਾਜਵਾ ਨੇ ਫਿਲਮ ਸ਼ੁਕਰਾਨਾ ਤੋਂ ਸਾਂਝੀ ਕੀਤੀ ਬੀਟੀਐਸ ਵੀਡੀਓ, ਵੇਖੋ ਵੀਡੀਓ

ਨੀਰੂ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਫਿਲਮ ਸ਼ੁਕਰਾਨਾ ਦੀ ਸਟਾਰ ਕਾਸਟ ਨਾਲ ਬੀਟੀਐਸ ਵੀਡੀਓ ਸਾਂਝੀ ਕੀਤੀ ਹੈ। ਨੀਰੂ ਬਾਜਵਾ ਨੇ ਫੈਨਜ਼ ਨੂੰ ਦੱਸਿਆ ਕਿ ਉਨ੍ਹਾਂ ਦੀ ਫਿਲਮ ਸ਼ੁਕਰਾਨਾ ਜਲਦ ਹੀ ਰਿਲੀਜ਼ ਹੋ ਰਹੀ ਹੈ।

Reported by:  PTC Punjabi Desk   |  Edited by:  Pushp Raj   |  September 24th 2024 07:11 PM  |  Updated: September 24th 2024 07:11 PM

ਨੀਰੂ ਬਾਜਵਾ ਨੇ ਫਿਲਮ ਸ਼ੁਕਰਾਨਾ ਤੋਂ ਸਾਂਝੀ ਕੀਤੀ ਬੀਟੀਐਸ ਵੀਡੀਓ, ਵੇਖੋ ਵੀਡੀਓ

ਨੀਰੂ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਫਿਲਮ ਸ਼ੁਕਰਾਨਾ ਦੀ ਸਟਾਰ ਕਾਸਟ ਨਾਲ ਬੀਟੀਐਸ ਵੀਡੀਓ ਸਾਂਝੀ ਕੀਤੀ ਹੈ। ਨੀਰੂ ਬਾਜਵਾ ਨੇ ਫੈਨਜ਼ ਨੂੰ ਦੱਸਿਆ ਕਿ ਉਨ੍ਹਾਂ ਦੀ ਫਿਲਮ ਸ਼ੁਕਰਾਨਾ ਜਲਦ ਹੀ ਰਿਲੀਜ਼ ਹੋ ਰਹੀ ਹੈ।

Reported by:  PTC Punjabi Desk
Edited by:  Pushp Raj
September 24th 2024 07:11 PM
Last Updated: September 24th 2024 07:11 PM
Share us
You May Like This

Film Shukrana BTS Video : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਹੈ। ਫਿਲਮ 'ਸ਼ਾਇਰ' ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਨੀਰੂ ਬਾਜਵਾ ਆਪਣੀ ਨਵੀਂ ਫਿਲਮ ਸ਼ੁਕਰਾਨਾ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਹਾਲ ਹੀ 'ਚ ਨੀਰੂ ਬਾਜਵਾ ਨੇ ਫਿਲਮ ਦੀ ਸਟਾਰ ਕਾਸਟ ਨਾਲ ਇੱਕ ਬੀਟੀਐਸ ਵੀਡੀਓ ਸਾਂਝੀ ਕੀਤੀ ਹੈ।

ਦੱਸ ਦਈਏ ਕਿ ਨੀਰੂ ਬਾਜਵਾ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ, ਵੀਡੀਓ ਤੇ ਆਪਣੇ ਪ੍ਰੋਫੈਸ਼ਨਲ ਪ੍ਰੋਜੈਕਟਸ ਨੂੰ ਲੈ ਕੇ ਨਵੀਂ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ।

ਹਾਲ ਹੀ ਵਿੱਚ ਨੀਰੂ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਫਿਲਮ ਸ਼ੁਕਰਾਨਾ ਦੀ ਸਟਾਰ ਕਾਸਟ ਨਾਲ ਬੀਟੀਐਸ ਵੀਡੀਓ ਸਾਂਝੀ ਕੀਤੀ ਹੈ। ਨੀਰੂ ਬਾਜਵਾ ਨੇ ਫੈਨਜ਼ ਨੂੰ ਦੱਸਿਆ ਕਿ ਉਨ੍ਹਾਂ ਦੀ ਫਿਲਮ ਸ਼ੁਕਰਾਨਾ ਜਲਦ ਹੀ ਰਿਲੀਜ਼ ਹੋ ਰਹੀ ਹੈ। 

ਸਾਂਝੀ ਕੀਤੀ ਗਈ ਵੀਡੀਓ ਦੇ ਵਿੱਚ ਤੁਸੀਂ ਨੀਰੂ ਬਾਜਵਾ ਦੇ ਨਾਲ ਅੰਮ੍ਰਿਤ ਮਾਨ, ਜੱਸ ਸਿੰਘ ਬਾਜਵਾ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਤਿੰਨੋਂ ਕਲਾਕਾਰ ਇੱਕ ਦੂਜੇ ਦੇ ਨਾਲ ਮਿਲ ਕੇ ਦਰਸ਼ਕਾਂ ਨੂੰ ਆਪਣੇ ਕਿਰਦਾਰਾਂ ਬਾਰੇ ਜਾਣਕਾਰੀ ਦਿੰਦੇ ਤੇ ਫਿਲਮ ਵੇਖਣ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ। ਹੋਰ ਪੜ੍ਹੋ : ਕੌਣ ਹੈ 'ਲਾਪਤਾ ਲੇਡੀਜ਼' ਦੀ ਮੰਜੂ ਮਾਈ, ਆਸਕਰ ਨਾਮੀਨੇਸ਼ਨ ਤੋਂ ਹੋਈ ਨਾਖੁਸ਼ ਜਾਣੋ ਕਿਉਂ

ਇਹ ਫਿਲਮ ਇੱਕ ਪਰਿਵਾਰਕ ਫਿਲਮ ਹੈ । ਇਹ ਫਿਲਮ ਇੱਕ ਕੁੜੀ ਦੀ ਕਹਾਣੀ ਨੂੰ ਦਰਸਾਉਂਦੀ ਹੈ ਕਿ ਕਿਵੇਂ ਹਾਲਾਤਾਂ ਦੇ ਚੱਲਦੇ ਉਸ ਨੂੰ ਪਤੀ ਦੀ ਮੌਤ ਮਗਰੋਂ ਦਿਉਰ ਨਾਲ ਵਿਆਹ ਕਰਵਾਉਣ ਲਈ ਮ਼ਜ਼ਬੂਰ ਕੀਤਾ ਜਾਂਦਾ ਹੈ। ਇਸ ਫਿਲਮ ਵਿੱਚ ਨੀਰੂ ਬਾਜਵਾ ਦੇ ਨਾਲ-ਨਾਲ ਜੱਸ ਸਿੰਘ ਬਾਜਵਾ ਤੇ ਅੰਮ੍ਰਿਤ ਮਾਨ ਵੀ ਨਜ਼ਰ ਆਉਣਗੇ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network