ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ (Meenu Seera) ਨੇ ਬੀਤੇ ਦਿਨ ਆਪਣੀ ਵੈਡਿੰਗ ਐਨੀਵਰਸਰੀ ਮਨਾਈ । ਜਿਸ ਦਾ ਇੱਕ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਜਣੇ ਆਪਣੀ ਵੈਡਿੰਗ ਐਨੀਵਰਸਰੀ ‘ਤੇ ਕੇਕ ਕੱਟਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਮੀਨੂ ਦਾ ਪਤੀ ਉਸ ਦੇ ਲਈ ਕੋਈ ਗੋਲਡ ਦਾ ਗਿਫਟ ਵੀ ਲੈ ਕੇ ਆਇਆ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਹਰ ਕੋਈ ਇਸ ਜੋੜੀ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦੇ ਰਿਹਾ ਹੈ। ਮੀਨੂ ਸਰਾਂ ਵੀ ਇਸ ਮੌਕੇ ‘ਤੇ ਕਾਫੀ ਖੁਸ਼ ਨਜ਼ਰ ਆਈ ।
ਹੋਰ ਪੜ੍ਹੋ : ਸੁਲਤਾਨਪੁਰ ਲੋਧੀ ‘ਚ ਵਿਦੇਸ਼ੀ 'ਮੂਲ ਮੰਤਰ' ਦਾ ਪਾਠ ਕਰਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਦੁੱਖਾਂ ਨਾਲ ਭਰੀ ਲੋਕਾਂ ਨੂੰ ਹਸਾਉਣ ਵਾਲੀ ਮੀਨੂ ਦੀ ਜ਼ਿੰਦਗੀ
ਮੀਨੂ ਜੋ ਕਿ ਆਪਣੀਆਂ ਵੀਡੀਓਜ਼ ਦੇ ਨਾਲ ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲੈ ਆਉਂਦੀ ਹੈ। ਪਰ ਉਸ ਦੀ ਜ਼ਿੰਦਗੀ ‘ਤੇ ਝਾਤ ਪਾਈ ਜਾਵੇ ਤਾਂ ਉਸ ਦੀ ਜ਼ਿੰਦਗੀ ਬਹੁਤ ਉਤਰਾਅ ਚੜਾਅ ਵੇਖਿਆ।ਉਸ ਦਾ ਮਾਪਿਆਂ ਨੇ ਛੋਟੀ ਜਿਹੀ ਉਮਰ ‘ਚ ਹੀ ਉਸ ਦਾ ਵਿਆਹ ਕਰ ਦਿੱਤਾ ਸੀ।
ਪਰ ਜਦੋਂ ਉਹ ਵਿਆਹ ਕੇ ਸਹੁਰੇ ਘਰ ਗਈ ਤਾਂ ਉੱਥੇ ਕੁਝ ਸਮਾਂ ਤਾਂ ਠੀਕ ਬੀਤਿਆ, ਪਰ ਜਦੋਂ ਮੀਨੂ ਪ੍ਰੈਗਨੇਂਟ ਹੋਈ ਤਾਂ ਸਹੁਰਿਆਂ ਨੇ ਇਹ ਕਹਿ ਕੇ ਘਰੋਂ ਕੱਢ ਦਿੱਤਾ ਕਿ ਉਸ ਦਾ ਖਰਚਾ ਚੁੱਕਣ ਦੇ ਲਈ ਉਨ੍ਹਾਂ ਕੋਲ ਪੈਸੇ ਨਹੀਂ ਹਨ । ਜਦੋਂ ਮਾਪਿਆਂ ਨੇ ਇਸ ਸ਼ਖਸ ਦੇ ਨਾਲ ਦੁਬਾਰਾ ਵਿਆਹ ਕੀਤਾ ਤਾਂ ਵਿਚੋਲੇ ਨੇ ਝੂਠ ਬੋਲ ਕੇ ਰਿਸ਼ਤਾ ਕਰਵਾ ਦਿੱਤਾ ਕਿ ਮੁੰਡੇ ਕੋਲ ਜ਼ਮੀਨ ਜਾਇਦਾਦ ਹੈ। ਪਰ ਇੱਥੇ ਵੀ ਉਸ ਦੇ ਨਾਲ ਧੋਖਾ ਹੋਇਆ ।ਪਰ ਮੀਨੂ ਨੇ ਇਸ ਨੂੰ ਆਪਣੀ ਕਿਸਮਤ ਅਤੇ ਪ੍ਰਮਾਤਮਾ ਦਾ ਭਾਣਾ ਮੰਨ ਕੇ ਸਬਰ ਕਰ ਲਿਆ ਅਤੇ ਅੱਜ ਉਹ ਖੁਸ਼ਹਾਲ ਜ਼ਿੰਦਗੀ ਜਿਉਂ ਰਹੀ ਹੈ।