ਮਾਨਸੀ ਸ਼ਰਮਾ (Mansi Sharma) ਤੇ ਯੁਵਰਾਜ ਹੰਸ ਦੀ ਧੀ ਇੱਕ ਸਾਲ ਦੀ ਹੋ ਗਈ ਹੈ। ਦੋਵਾਂ ਨੇ ਬੀਤੇ ਦਿਨ ਧੀ ਦਾ ਪਹਿਲਾ ਜਨਮਦਿਨ ਮਨਾਇਆ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਇਸ ਜੋੜੀ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ । ਜਿਸ ‘ਚ ਸਾਰਾ ਪਰਿਵਾਰ ਧੀ ਦਾ ਜਨਮ ਦਿਨ ਮਨਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਤੇ ਉਸ ਦੀ ਧੀ ਇੱਕੋ ਜਿਹੇ ਗਾਊਨ ‘ਚ ਨਜ਼ਰ ਆ ਰਹੀਆਂ ਹਨ ।
ਹੋਰ ਪੜ੍ਹੋ : ਬੱਬੂ ਮਾਨ ਨੂੰ ਜਦੋਂ ਫੈਨ ਨੇ ਪੁੱਛਿਆ ‘ਬਾਈ ਜੀ ਕੀ ਖਾਂਦੇ ਹੋ, ਉਵੇਂ ਦੇ ਉਵੇਂ ਪਏ ਹੋ’, ਜਾਣੋ ਗਾਇਕ ਦਾ ਕੀ ਸੀ ਰਿਐਕਸ਼ਨ
ਸੋਸ਼ਲ ਮੀਡੀਆ ‘ਤੇ ਮਾਂ ਧੀ ਦੀ ਇਸ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਮਾਨਸੀ ਸ਼ਰਮਾ ਦੀ ਧੀ ਨੂੰ ਉਸ ਦੇ ਪਹਿਲੇ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਇਸ ਤੋਂ ਪਹਿਲਾਂ ਮਾਨਸੀ ਸ਼ਰਮਾ ਦੇ ਘਰ ਲਾਕਡਾਊਨ ਦੇ ਦੌਰਾਨ ਪੁੱਤਰ ਦਾ ਜਨਮ ਹੋਇਆ ਸੀ । ਜਿਸ ਤੋਂ ਬਾਅਦ ਇੱਕ ਸਾਲ ਪਹਿਲਾਂ ਧੀ ਨੇ ਜਨਮ ਲਿਆ ਸੀ ।
ਯੁਵਰਾਜ ਹੰਸ ਦਾ ਵਰਕ ਫ੍ਰੰਟ
ਯੁਵਰਾਜ ਹੰਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਬਤੌਰ ਗਾਇਕ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਫ਼ਿਲਮ ‘ਯਾਰ ਅਣਮੁੱਲੇ’ ਦੇ ਨਾਲ ਇੰਡਸਟਰੀ ‘ਚ ਕਦਮ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ ।
ਇਸ ਤੋਂ ਬਾਅਦ ਉਨ੍ਹਾਂ ਨੇ ‘ਯਾਰਾ ਵੇ’, ‘ਮਿਸਟਰ ਐਂਡ ਮਿਸੇਜ ੪੨੦’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ । ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਵੀ ਇੱਕ ਵਧੀਆ ਅਦਾਕਾਰਾ ਹੈ ਅਤੇ ਕਈ ਸੀਰੀਅਲ ‘ਚ ਨਜ਼ਰ ਆ ਚੁੱਕੀ ਹੈ।