ਬਾਲੀਵੁੱਡ ਅਦਾਕਾਰ ਮਲਾਇਕਾ ਅਰੋੜਾ (Malaika Arora) ਦੇ ਪਿਤਾ ਅਨਿਲ ਅਰੋੜਾ ਦੀ ਹਾਲ ਹੀ ਵਿੱਚ ਅੰਤਿਮ ਅਰਦਾਸ ਦੇ ਭੋਗ ਪਾਏ ਗਏ ਹਨ ।ਅਨਿਲ ਅਰੋੜਾ ਨੇ 11 ਸਤੰਬਰ 2024 ਦੀ ਸਵੇਰ ਨੂੰ ਆਖਰੀ ਸਾਹ ਲਿਆ ਸੀ । ਉਸ ਨੇ ਆਪਣੇ ਘਰ ਦੀ ਛੱਤ ਤੋਂ ਛਲਾਂਗ ਲਗਾ ਕੇ ਸੁਸਾਈਡ ਕਰ ਲਈ ਸੀ । ਹੁਣ ਪੁਲਿਸ ਸੁਸਾਈਡ ਦੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਮਲਾਇਕਾ ਦੇ ਪਿਤਾ ਅਨਿਲ ਅਰੋੜਾ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਈ ਸਾਲ ਇੰਡੀਅਨ ਮਰਚੈਂਟ ਨੇਵੀ 'ਚ ਕੰਮ ਕੀਤਾ ਸੀ।
ਅਨਿਲ ਅਰੋੜਾ ਮੂਲ ਰੂਪ ਵਿੱਚ ਪੰਜਾਬ ਦੇ ਰਹਿਣ ਵਾਲੇ ਸਨ ਉਹਨਾਂ ਦਾ ਫਾਜ਼ਿਲਕਾ ਦੇ ਕਿਸੇ ਪਿੰਡ ਵਿੱਚ ਹੋਇਆ ਸੀ । ਮਲਾਇਕਾ ਦੇ ਮਾਤਾ-ਪਿਤਾ ਨੇ 1970 ਦੇ ਦਹਾਕੇ ਵਿੱਚ ਵਿਆਹ ਕਰਵਾਇਆ ਸੀ।ਮਲਾਇਕਾ ਦੇ ਪਿਤਾ ਪੰਜਾਬੀ ਹਿੰਦੂ ਸਨ ਅਤੇ ਮਾਂ ਮਲਿਆਲੀ ਕੈਥੋਲਿਕ ਹੈ। ਇਸੇ ਕਰਕੇ ਮਲਾਇਕਾ ਦਾ ਪਰਿਵਾਰ ਹਰ ਧਰਮ ਵਿੱਚ ਵਿਸ਼ਵਾਸ਼ ਰੱਖਦਾ ਸੀ ।
ਇਸ ਵਿਆਹ ਤੋਂ ਬਾਅਦ ਦੋਹਾਂ ਦੇ ਘਰ ਮਲਾਇਕਾ ਅਤੇ ਅੰਮ੍ਰਿਤਾ ਦਾ ਜਨਮ ਹੋਇਆ । ਮਲਾਇਕਾ ਅਰੋੜਾ ਜਦੋਂ ਸਿਰਫ 11 ਸਾਲ ਦੀ ਸੀ ਉਦੋਂ ਉਸ ਦੇ ਮਾਤਾ ਪਿਤਾ ਵਿੱਚ ਤਲਾਕ ਹੋ ਗਿਆ । ਇਸ ਤਲਾਕ ਦੇ ਬਾਵਜੂਦ, ਅਨਿਲ ਅਤੇ ਉਹਨਾਂ ਦੀ ਪਤਨੀ ਹਮੇਸ਼ਾ ਇੱਕ ਦੂਜੇ ਦੇ ਸੰਪਰਕ ਵਿੱਚ ਰਹੇ ਅਤੇ ਆਪਣੀਆਂ ਧੀਆਂ ਲਈ ਹਮੇਸ਼ਾ ਮੌਜੂਦ ਰਹੇ।