ਗੈਰੀ ਸੰਧੂ (Garry Sandhu) ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕਾਂ ਚੋਂ ਇੱਕ ਹਨ । ਉਨ੍ਹਾਂ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਂਦੇ ਰਹਿੰਦੇ ਹਨ । ਜਿਸ ‘ਚ ਉਹ ਮਸਤੀ ਕਰਦੇ ਹੋਏ ਦਿਖਾਈ ਦਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗੈਰੀ ਸੰਧੂ ਕਹਿ ਰਹੇ ਹਨ ਕਿ ਜਦੋਂ ਤੱਕ ਮਾਪੇ ਹਨ ਉਦੋਂ ਤੱਕ ਹੀ ਠੀਕ ਰਹਿੰਦਾ ਹੈ।
ਜੇ ਮੈਂ ਭਰਾ ਕੋਲ ਜਾਂਦਾ ਹਾਂ ਤਾਂ ਭਾਬੀ ਨੂੰ ਮੇਰੇ ਤੋਂ ਪ੍ਰੋਬਲਮ ਹੈ ਅਤੇ ਭੈਣ ਮੇਰੀ ਜਰਮਨੀ ‘ਚ ਰਹਿੰਦੀ ਹੈ ਉਸ ਦੇ ਕੋਲ ਜਾਂਦਾ ਹਾਂ ਤਾਂ ਜੀਜੇ ਨੂੰ ਮੇਰੇ ਤੋਂ ਦਿੱਕਤ ਹੈ ਮੈਂ ਜਾਵਾਂ ਤਾਂ ਕਿੱਥੇ ਜਾਵਾਂ’।ਇਸ ਲਈ ਸਾਰੇ ਜਣੇ ਮੈਨੂੰ ਮੁਆਫ ਕਰ ਦਿਓ ਗੈਰੀ ਸੰਧੂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।
ਗੈਰੀ ਸੰਧੂ ਦਾ ਵਰਕ ਫ੍ਰੰਟ
ਗੈਰੀ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ ਜਿਸ ‘ਚ ਬੰਦਾ ਬਣ ਜਾ, ਮੌਤ ਮਾਰਦੀ ਨਾਂ ਬੰਦੇ ਨੂੰ ਤਾਂ ਈਗੋ ਮਾਰਦੀ, ਈਲੀਗਲ ਵੈਪਨ ਸਣੇ ਕਈ ਹਿੱਟ ਗੀਤ ਗਾਏ ਹਨ । ਉਨ੍ਹਾਂ ਨੇ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਲਈ ਵੀ ਕਈ ਗੀਤ ਗਾਏ ਹਨ ।
ਹੋਰ ਪੜ੍ਹੋ