ਗਾਇਕਾ ਅੰਮ੍ਰਿਤਾ ਵਿਰਕ (Amrita Virk) ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਕੋਈ ਸਮਾਂ ਸੀ ਜਦੋਂ ਉਸ ਦੀ ਪੰਜਾਬੀ ਇੰਡਸਟਰੀ ‘ਚ ਤੂਤੀ ਬੋਲਦੀ ਸੀ। ਅੱਜ ਅਸੀਂ ਤੁਹਾਨੂੰ ਗਾਇਕਾ ਦੀ ਨਿੱਜੀ ਜ਼ਿੰਦਗੀ ‘ਤੇ ਕਰੀਅਰ ਦੇ ਬਾਰੇ ਦੱਸਾਂਗੇ । ਉਨ੍ਹਾਂ ਦੇ ਗਾਇਕੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ । ਕਿਉਂਕਿ ਉਨ੍ਹਾਂ ਦੇ ਪਿਤਾ ਜੀ ਵੀ ਵਧੀਆ ਗਾਇਕ ਸਨ ੳਤੇ ਗਾਇਕੀ ਦੇ ਗੁਰ ਅੰਮ੍ਰਿਤਾ ਨੇ ਆਪਣੇ ਪਿਤਾ ਤੋਂ ਹੀ ਸਿੱਖੇ ਸਨ । ਗਾਇਕਾ ਅੰਮ੍ਰਿਤਾ ਵਿਰਕ ਦਾ ਜਨਮ 1975 ‘ਚ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1997 ‘ਚ ਕੀਤੀ ਸੀ।
ਹੋਰ ਪੜ੍ਹੋ : ਕਿਸ-ਕਿਸ ਨੂੰ ਯਾਦ ਹਨ ਕੁਲਵਿੰਦਰ ਢਿੱਲੋਂ ਦੇ ਗੀਤ, ਜਾਣੋ ਗਾਇਕ ਦੀ ਨਿੱਜੀ ਜ਼ਿੰਦਗੀ ਤੇ ਸੰਗੀਤਕ ਸਫ਼ਰ ਬਾਰੇ
ਚਮਕੀਲੇ ਦੀ ਗਾਇਕੀ ਤੋਂ ਪ੍ਰਭਾਵਿਤ ਸੀ ਅੰਮ੍ਰਿਤਾ
ਅੰਮ੍ਰਿਤਾ ਵਿਰਕ ਗਾਇਕ ਚਮਕੀਲੇ ਦੀ ਗਾਇਕੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਉਹ ਅਕਸਰ ਅਮਰ ਸਿੰਘ ਚਮਕੀਲਾ ਦੇ ਗੀਤ ਸੁਣਦੀ ਹੁੰਦੀ ਸੀ।
VIDEO
ਅੰਮ੍ਰਿਤਾ ਨੇ ਪਹਿਲੀ ਵਾਰ ਦਸਵੀਂ ਜਮਾਤ ‘ਚ ਪੜ੍ਹਨ ਦੇ ਦੌਰਾਨ ਹੀ ਇੱਕ ਸੱਭਿਆਚਾਰਕ ਸਮਾਗਮ ‘ਚ ਚਮਕੀਲੇ ਦਾ ਗੀਤ ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਨੇ ‘ਤਲਵਾਰ ਮੈਂ ਕਲਗੀਧਰ ਦੀ ਹਾਂ’ ਗਾਇਆ ਤਾਂ ਉਨ੍ਹਾਂ ਨੂੰ ਬਹੁਤ ਸਰਾਹਿਆ ਗਿਆ ਅਤੇ ਇਸੇ ਤੋਂ ਬਾਅਦ ਅੰਮ੍ਰਿਤਾ ਵਿਰਕ ਨੇ ਪ੍ਰੋਫੈਸ਼ਨ ਦੇ ਤੌਰ ਤੇ ਅਪਨਾਉਣ ਦਾ ਫੈਸਲਾ ਕਰ ਲਿਆ ਸੀ ।
ਮੇਜਰ ਰਾਜਸਥਾਨੀ ਨਾਲ ਕੀਤੀ ਸ਼ੁਰੂਆਤ
ਗਾਇਕਾ ਅੰਮ੍ਰਿਤਾ ਵਿਰਕ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਮੇਜਰ ਰਾਜਸਥਾਨੀ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ 1997 ‘ਚ ਉਸ ਨੇ ਆਪਣੀ ਪਹਿਲੀ ਕੈਸੇਟ ਕੱਢੀ ‘ਕੱਲੀ ਬਹਿ ਕੇ ਰੋ ਲੈਂਦੀ ਹਾਂ’ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਜਿਸ ਤੋਂ ਬਾਅਦ ਇੰਡਸਟਰੀ ‘ਚ ਉਸ ਦੀ ਪਛਾਣ ਬਣਦੀ ਗਈ ਅਤੇ ਇੱਕ ਮਹੀਨੇ ‘ਚ ਚਾਲੀ ਦੇ ਕਰੀਬ ਸ਼ੋਅ ਕਰਕੇ ਨਵਾਂ ਰਿਕਾਰਡ ਬਣਾਇਆ । ਉਨ੍ਹਾਂ ਨੇ ਚਾਰ ਸੌ ਦੇ ਕਰੀਬ ਗੀਤ ਗਾਏ ਹਨ ।
2000 ‘ਚ ਕਰਵਾਇਆ ਵਿਆਹ
ਅੰਮ੍ਰਿਤਾ ਵਿਰਕ ਨੇ ਸੰਨ 2000 ‘ਚ ਮਲਕੀਤ ਸਿੰਘ ਦੇ ਨਾਲ ਵਿਆਹ ਕਰਵਾ ਲਿਆ । ਵਿਆਹ ਤੋਂ ਬਾਅਦ ਗਾਇਕਾ ਦੇ ਘਰ ਬੇਟੇ ਦਾ ਜਨਮ ਹੋਇਆ ਅਤੇ ਵਿਆਹ ਤੋਂ ਬਾਅਦ ਉਹ ਕੈਨੇਡਾ ‘ਚ ਸੈਟਲ ਹੋ ਗਏ । ਪਰਿਵਾਰਕ ਜ਼ਿੰਮੇਵਾਰੀਆਂ ‘ਚ ਅੰਮ੍ਰਿਤਾ ਏਨਾਂ ਕੁ ਰੁੱਝ ਗਈ ਕਿ ਉਹ ਕਈ ਸਾਲ ਇੰਡਸਟਰੀ ਤੋਂ ਗਾਇਬ ਜਿਹੀ ਹੋ ਗਈ ਸੀ ।
VIDEO