ਕੌਰ ਬੀ (Kaur B)ਦੇ ਘਰ ਬੀਤੇ ਦਿਨੀਂ ਭਤੀਜੀ ਨੇ ਜਨਮ ਲਿਆ ਹੈ। ਜਿਸ ਦੀਆਂ ਤਸਵੀਰਾਂ ਵੀ ਬੀਤੇ ਦਿਨ ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਸਨ । ਜਿਸ ਤੋਂ ਬਾਅਦ ਹੁਣ ਮੁੜ ਤੋਂ ਗਾਇਕਾ ਨੇ ਆਪਣੀ ਨਵ-ਜਨਮੀ ਭਤੀਜੀ ਦੇ ਨਾਲ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਦੇ ਨਾਲ ਗਾਇਕਾ ਨੇ ਆਪਣੀ ਭਤੀਜੀ ਦਾ ਨਾਂਅ ਵੀ ਰਿਵੀਲ ਕੀਤਾ ਹੈ। ਗਾਇਕਾ ਨੇ ਲਿਖਿਆ ‘ਹਰਦਿਲ ਕੌਰ, ਮੇਰਾ ਬਚਪਨ ਵਾਪਸ ਆ ਗਿਆ, ਭੂਆ ਭਤੀਜੀ!! ਮੇਰੇ ਤੋਂ ਬਾਅਦ ਏਨੇ ਟਾਈਮ ਮਗਰੋਂ ਸਾਡੇ ਘਰ ਪਿਆਰੀ ਜਿਹੀ ਪਰੀ ਆਈ।
ਹੋਰ ਪੜ੍ਹੋ : ਤਸਵੀਰ ‘ਚ ਦਿਖਾਈ ਦੇਣ ਵਾਲਾ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ ਅਤੇ ਅਦਾਕਾਰ, ਕੀ ਤੁਸੀਂ ਪਛਾਣਿਆ !
ਸ਼ੁਕਰਾਨਾ ਸੱਚੇ ਪਾਤਸ਼ਾਹ ਜੀ, ਤੁਸੀਂ ਏਨੀਂ ਮਿਹਰ ਕੀਤੀ । ਇਵੇਂ ਹੀ ਚੜ੍ਹਦੀਕਲਾ ‘ਚ ਰੱਖਿਓ ਸਾਹਿਬਾ। ਆਪਣੇ ਇਸ ਪਰਿਵਾਰ ‘ਤੇ, ਮੈਂ ਆਪਣੀ ਖੁਸ਼ੀ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦੀ’।
ਕੌਰ ਬੀ ਨੇ ਜਿਉਂ ਹੀ ਇਨ੍ਹਾਂ ਨਵੀਆਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਹਰ ਕੋਈ ਗਾਇਕਾ ਨੂੰ ਵਧਾਈਆਂ ਦੇਣ ਲੱਗ ਪਿਆ ।
ਕੌਰ ਬੀ ਦਾ ਵਰਕ ਫ੍ਰੰਟ
ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
ਹਾਲ ਹੀ ‘ਚ ਉਨ੍ਹਾਂ ਦਾ ਗੀਤ ਸੌ ਬਟਾ ਸੌ ਆਇਆ ਹੈ ਜੋ ਕਿ ਟ੍ਰੈਂਡਿੰਗ ‘ਚ ਚੱਲ ਰਿਹਾ ਹੈ। ਇਸ ਤੋਂ ਇਲਾਵਾ ਜਲਦ ਹੀ ਗਾਇਕਾ ਹੋਰ ਵੀ ਕਈ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੀ ਨਜ਼ਰ ਆਏਗੀ।