Karan Aujla Ranked in Global Digital Artist : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੂੰ ਅਕਸਰ ਹੀ ਉਨ੍ਹਾਂ ਦੇ ਗੀਤਾਂ ਲਈ ਜਾਣਿਆ ਜਾਂਦਾ ਹੈ। ਗੀਤਾਂ ਦੀ ਮਸ਼ੀਨ ਕਹੇ ਜਾਣ ਵਾਲੇ ਕਰਨ ਔਜਲਾ ਨੇ ਹਾਲ ਹੀ ਵਿੱਚ ਆਪਣੇ ਨਾਮ ਇੱਕ ਹੋਰ ਨਵੀਂ ਉਪਲਬਧੀ ਹਾਸਲ ਕਰ ਲਈ ਹੈ। ਕਰਨ ਔਜਲਾ ਦਾ ਨਾਮ Global Digital Artist ਦੀ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ।
ਹਾਲ ਹੀ ਵਿੱਚ ਕਰਨ ਔਜਲਾ ਨੂੰ ਲੈ ਕੇ ਨਵੀਂ ਖਬਰ ਸਾਹਮਣੇ ਆਈ ਹੈ। ਕਰਨ ਔਜਲਾ ਪਹਿਲੇ ਪੰਜਾਬੀ ਕਲਾਕਾਰ ਤੇ ਭਾਰਤ ਦੇ ਤੀਜੇ ਕਲਾਕਾਰ ਵਜੋਂ ਨਾਮ Global Digital Artist ਦੀ ਲਿਸਟ ਵਿੱਚ ਆਪਣਾ ਨਾਮ ਸ਼ਾਮਲ ਕਰਵਾ ਚੁੱਕੇ ਹਨ। ਇਸ ਲਿਸਟ ਵਿੱਚ ਦੇਸ਼-ਵਿਦੇਸ਼ ਤੋਂ ਉਨ੍ਹਾਂ ਕਲਾਕਾਰਾਂ ਦੀ ਸੂਚੀ ਤਿਆਰ ਕੀਤੀ ਜਾਂਦੀ ਹੈ ਜੋ ਕਿ ਗਲੋਬਲ ਤੌਰ ਉੱਤੇ ਆਪਣੇ ਪਰਫਾਰਮੈਂਸ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ ਤੇ ਉਨ੍ਹਾਂ ਨੂੰ ਲੋਕ ਕਾਫੀ ਪਸੰਦ ਕਰਦੇ ਹਨ।
ਕਰਨ ਔਜਲਾ ਨੇ ਸ਼ਕੀਰਾ, ਪਿਟਬੁੱਲ, ਜਸਟਿਨ ਬੀਬਰ, ਅਤੇ ਇੱਥੋਂ ਤੱਕ ਕਿ ਦਿਲਜੀਤ ਦੋਸਾਂਝ ਨੂੰ ਪਛਾੜਦਿਆਂ, ਗਲੋਬਲ ਡਿਜੀਟਲ ਆਰਟਿਸਟ ਰੈਂਕਿੰਗ ਵਿੱਚ ਪਹਿਲੇ ਪੰਜਾਬੀ ਅਤੇ ਤੀਜੇ ਭਾਰਤੀ ਕਲਾਕਾਰ ਵਜੋਂ ਆਪਣਾ ਨਾਮ ਦਰਜ ਕਰਵਾ ਲਿਆ ਹੈ।
ਦੱਸ ਦਈਏ ਕਿ ਕਰਨ ਔਜਲਾ ਇੱਕ ਚੰਗੇ ਗਾਇਕ ਹੋਣ ਦੇ ਨਾਲ-ਨਾਲ ਚੰਗੇ ਸਟੇਜ਼ ਪਰਫਾਰਮ ਵੀ ਹਨ। ਕਰਨ ਔਜਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਚੁੰਨੀ, ਐਡਮਾਈਰ ਯੂ, ਬਚਕੇ ਬਚਕੇ, ਔਨ ਟੌਪ, 52 ਬਾਰ ਸਣੇ ਕਈ ਸੁਪਰਹਿੱਟ ਗੀਤ ਦਿੱਤੇ ਹਨ।
ਪਾਲੀਵੁੱਡ ਤੋਂ ਬਾਅਦ ਗਾਇਕ ਕਰਨ ਔਜਲਾ ਨੇ ਹਾਲ ਹੀ ਵਿੱਚ ਵਿੱਕੀ ਕੌਸ਼ਲ ਦੀ ਫਿਲਮ 'BAD NEWZ' ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ। ਇਸ ਫਿਲਮ ਵਿੱਚ ਗਾਇਕ ਕਰਨ ਔਜਲਾ ਵੱਲੋਂ ਗਾਇਆ ਗਿਆ ਗੀਤ 'ਤੌਬਾ-ਤੌਬਾ' ਵੀ ਕਾਫੀ ਹਿੱਟ ਰਿਹਾ ਹੈ।