Trending:

ਕਰਨ ਔਜਲਾ ਨੇ ਗੁਰਦਾਸ ਮਾਨ ਵੱਲੋਂ ਮਿਲੇ ਪਿਆਰ ਲਈ ਕੀਤਾ ਧੰਨਵਾਦ, ਸ਼ੇਅਰ ਕੀਤੀ ਮਾਨ ਸਾਹਬ ਨਾਲ ਬਚਪਨ ਦੀ ਤਸਵੀਰ

ਕਰਨ ਔਜਲਾ ਆਪਣੇ ਗੀਤਾਂ ਲਈ ਕਾਫੀ ਮਸ਼ਹੂਰ ਹਨ। ਹਾਲ ਹੀ 'ਚ ਦਿੱਗਜ਼ ਗਾਇਕ ਗੁਰਦਾਸ ਮਾਨ ਵੱਲੋਂ ਮਿਲੇ ਪਿਆਰ ਤੇ ਤਰੀਫਾਂ ਮਗਰੋਂ ਕਰਨ ਔਜਲਾ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ ਤੇ ਉਨ੍ਹਾਂ ਨਾਲ ਆਪਣੇ ਬਚਪਨ ਦੀ ਯਾਦ ਤਾਜ਼ਾ ਕੀਤੀ ਹੈ।

Reported by:  PTC Punjabi Desk   |  Edited by:  Pushp Raj   |  October 16th 2024 05:37 PM  |  Updated: October 16th 2024 05:37 PM

ਕਰਨ ਔਜਲਾ ਨੇ ਗੁਰਦਾਸ ਮਾਨ ਵੱਲੋਂ ਮਿਲੇ ਪਿਆਰ ਲਈ ਕੀਤਾ ਧੰਨਵਾਦ, ਸ਼ੇਅਰ ਕੀਤੀ ਮਾਨ ਸਾਹਬ ਨਾਲ ਬਚਪਨ ਦੀ ਤਸਵੀਰ

ਕਰਨ ਔਜਲਾ ਆਪਣੇ ਗੀਤਾਂ ਲਈ ਕਾਫੀ ਮਸ਼ਹੂਰ ਹਨ। ਹਾਲ ਹੀ 'ਚ ਦਿੱਗਜ਼ ਗਾਇਕ ਗੁਰਦਾਸ ਮਾਨ ਵੱਲੋਂ ਮਿਲੇ ਪਿਆਰ ਤੇ ਤਰੀਫਾਂ ਮਗਰੋਂ ਕਰਨ ਔਜਲਾ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ ਤੇ ਉਨ੍ਹਾਂ ਨਾਲ ਆਪਣੇ ਬਚਪਨ ਦੀ ਯਾਦ ਤਾਜ਼ਾ ਕੀਤੀ ਹੈ।

Reported by:  PTC Punjabi Desk
Edited by:  Pushp Raj
October 16th 2024 05:37 PM
Last Updated: October 16th 2024 05:37 PM
Share us
You May Like This

Karan Aujla Share Childhood Memory with Gurdas Mann : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਆਪਣੇ ਗੀਤਾਂ ਲਈ ਕਾਫੀ ਮਸ਼ਹੂਰ ਹਨ। ਹਾਲ ਹੀ 'ਚ ਦਿੱਗਜ਼ ਗਾਇਕ ਗੁਰਦਾਸ ਮਾਨ ਵੱਲੋਂ ਮਿਲੇ ਪਿਆਰ ਤੇ ਤਰੀਫਾਂ ਮਗਰੋਂ ਕਰਨ ਔਜਲਾ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ ਤੇ ਉਨ੍ਹਾਂ ਨਾਲ ਆਪਣੇ ਬਚਪਨ ਦੀ ਯਾਦ ਤਾਜ਼ਾ ਕੀਤੀ ਹੈ। 

ਦੱਸ ਦਈਏ ਕਿ ਕਰਨ ਔਜਲਾ ਗਾਇਕੀ ਦੇ ਨਾਲ -ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੇ ਨਵੇਂ ਗੀਤਾਂ, ਵੀਡੀਓਜ਼ ਤੇ ਨਵੇਂ ਪ੍ਰੋਜੈਕਟਸ ਸਬੰਧੀ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। 

ਕਰਨ ਔਜਲਾ ਨੇ ਗੁਰਦਾਸ ਮਾਨ ਸਾਂਝੀ ਕੀਤੀ ਬਚਪਨ ਦੀ ਯਾਦ 

ਹਾਲ ਹੀ ਵਿੱਚ ਗਾਇਕ ਕਰਨ ਔਜਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ ਮੰਨੇ ਜਾਣ ਵਾਲੇ ਗਾਇਕ ਗੁਰਦਾਸ ਮਾਨ ਨਾਲ ਆਪਣੀ ਬਚਪਨ ਦੀ ਯਾਦਾਂ ਤਾਜ਼ਾ ਕਰਦਿਆਂ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਉਹ ਗਾਇਕ ਗੁਰਦਾਸ ਮਾਨ ਨਾਲ ਤਸਵੀਰ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ। 

ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕਰਨ ਔਜਲਾ ਨੇ ਗੁਰਦਾਸ ਮਾਨ ਵੱਲੋਂ ਹਾਲ ਹੀ ਵਿੱਚ ਪੋਡਕਾਸਟ ਦੌਰਾਨ ਉਸ ਦੀ ਸ਼ਾਇਰੀ ਦੀ ਤਾਰੀਫ ਕਰਨ ਤੇ ਉਸ ਦੇ ਗੀਤਾਂ ਦੀ ਤਾਰੀਫ ਮਿਲਣ ਉੱਤੇ ਧੰਨਵਾਦ ਕਿਹਾ। ਕਰਨ ਔਜਲਾ ਨੇ ਆਪਣੀ ਇੰਸਟਾ ਸਟੋਰੀ ਉੱਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ , 'zindgi Bht Crazy a ਇਹ ਫੋਟੋ ਲੁਧਿਆਣਾ ਦੇ ਦੁਸ਼ਹਿਰੇ ਮੇਲੇ ਦੀ ਹੈ, ਜਦੋਂ ਮੈਂ ਪਹਿਲੀ ਵਾਰ ਗੁਰਦਾਸ ਮਾਨ ਜੀ ਨੂੰ ਮਿਲਿਆ ਸੀ ਤੇ ਅੱਜ 🙏 ਮੇਰੇ ਕੋਲ ਸੱਚਮੁੱਚ ਕੁਝ ਵੀ ਕਹਿਣ ਲਈ ਸ਼ਬਦ ਨਹੀਂ ਹਨ, ਧੰਨਵਾਦ ਮਾਨ ਸਾਹਬ। 🙏🙏 '

ਗੁਰਦਾਸ ਮਾਨ ਨੇ ਕੀਤੀ ਕਰਨ ਔਜਲਾ ਦੀ ਤਾਰੀਫ 

ਦੱਸਣਯੋਗ ਹੈ ਕਿ ਹਾਲ ਹੀ ਵਿੱਚ ਗਾਇਕ ਗੁਰਦਾਸ ਮਾਨ ਮਸ਼ਹੂਰ ਯੂਟਿਊਬਰ ਰਣਵੀਰ ਇਲਹਾਬਾਦੀਆ ਦੇ ਪੋਡਕਾਸਟ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਗਾਇਕ ਕਰਨ ਔਜਲਾ ਬਾਰੇ ਵੀ ਗੱਲਬਾਤ ਕੀਤੀ ਤੇ ਇਸ ਦੌਰਾਨ ਉਸ ਦੇ ਗੀਤਾਂ ਤੇ ਸ਼ਾਇਰੀ ਦੀ ਤਾਰੀਫ ਕੀਤੀ। ਮਾਨ ਸਾਹਬ ਨੇ ਕਰਨ ਔਜਲਾ ਦੀ ਤਾਰੀਫ ਕਰਦਿਆਂ ਕਿਹਾ-ਉਸ ਦੀ ਸ਼ਾਇਰੀ ਵਿੱਚ ਡੂੰਘਾਈ ਹੈ। 

ਹੋਰ ਪੜ੍ਹੋ :  ਫਿਲਮ 'ਭੂਲ ਭੁਲਾਇਆ 3' ਦੇ ਟਾਈਟਲ ਟਰੈਕ 'ਹੇ ਹਰੀ ਰਾਮ'  ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਿਹਾ ਹੈ ਦਿਲਜੀਤ ਦੌਸਾਂਝ, ਪਿਟਬੁੱਲ ਤੇ ਨੀਰਜ ਦਾ ਕੋਲੈਬ 

ਫੈਨਜ਼ ਕਰਨ ਔਜਲਾ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਯੂਜ਼ਰਸ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਗੁਰਦਾਸ  ਮਾਨ ਜੀ ਚੰਗੇ ਗਾਇਕ ਹਨ, ਉੱਥੇ ਹੀ ਕਰਨ ਔਜਲਾ ਵੀ ਇੱਕ ਚੰਗੇ ਇਨਸਾਨ ਹਨ, ਜੋ ਆਪਣੇ ਤੋਂ ਸੀਨੀਅਰ ਕਲਾਕਾਰਾਂ ਦੀ ਇੱਜ਼ਤ ਕਰਦੇ ਹਨ ਤੇ ਉਨ੍ਹਾਂ ਨੂੰ ਪੂਰਾ ਸਨਮਾਨ ਦਿੰਦੇ ਹਨ। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network