Inderjit Nikku Birthday: ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਨਾਉਣ ਵਾਲੇ ਗਾਇਕ ਇਨ੍ਹੀਂ ਦਿਨੀਂ ਕਿੱਥੇ ਹਨ ਤੇ ਕੀ ਕਰ ਰਹੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ
ਇੰਦਰਜੀਤ ਨਿੱਕੂ ਦਾ ਅੱਜ ਜਨਮ ਦਿਨ ਹੈ । ਫੈਨਜ਼ ਗਾਇਕ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਵਧਾਈ ਦੇ ਰਹੇ ਹਨ ਅਤੇ ਗਾਇਕ ਦੇ ਖੁਸ਼ਹਾਲ ਜ਼ਿੰਦਗੀ ਲਈ ਅਰਦਾਸ ਕਰ ਰਹੇ ਹਨ।
ਇੰਦਰਜੀਤ ਨਿੱਕੂ ਦਾ ਜਨਮ
ਗਾਇਕ ਦਾ ਜਨਮ 15 ਅਕਤੂਬਰ 1982 ਨੂੰ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਹੋਇਆ। ਗਾਇਕ ਨੇ ਆਪਣੀ ਮੁੱਢਲੀ ਸਿੱਖਿਆ ਤੇ ਆਪਣੀ ਪੜ੍ਹਾਈ ਇੱਥੋਂ ਹੀ ਪੂਰੀ ਕੀਤੀ। ਇੰਦਰਜੀਤ ਨਿੱਕੂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ। ਆਪਣੇ ਇਸ ਸ਼ੌਂਕ ਨੂੰ ਕਰੀਅਰ ਵਜੋਂ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਪਛਾਣ ਬਨਾਉਣ ਲਈ ਉਨ੍ਹਾਂ ਨੇ ਕਈ ਤਰ੍ਹਾਂ ਦੀ ਮੁਕਸ਼ਲ ਦਾ ਸਾਹਮਣਾ ਕੀਤਾ। ਗੁਰਨਾਮ ਗਾਮਾ ਵੱਲੋਂ ਲਿਖੇ ਗੀਤ ਨੇ ਉਨ੍ਹਾਂ ਨੂੰ ਵੱਖਰੀ ਪਛਾਣ ਦਿਵਾਈ ।ਇੰਦਰਜੀਤ ਨਿੱਕੂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਗੁਰਨਾਮ ਗਾਮਾ ਵੱਲੋਂ ਲਿਖੇ ਗੀਤ ਗਾ ਕੇ ਕੀਤੀ, ਨਿੱਕੂ ਦੀ ਆਵਾਜ਼ ਵਿੱਚ ਗਾਏ ਗਏ ਇਹ ਗੀਤ ਸੁਪਰਹਿੱਟ ਗੀਤ ਕਾਫੀ ਹਿੱਟ ਹੋਏ।
ਇੰਦਰਜੀਤ ਨਿੱਕੂ ਦੇ ਸੁਪਰਹਿੱਟ ਗੀਤ
ਇੰਦਰਜੀਤ ਨਿੱਕੂ ਦੇ ਹਿੱਟ ਗੀਤਾਂ ਬਾਰੇ ਗੱਲ ਕਰੀਏ ਤਾਂ ਇਸ ‘ਚ ਮੁਮਤਾਜ, ਨਾਮ , ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾਂ, ਰੁੱਸਣ ਨੂੰ ਜੀ ਕਰਦਾ, ਪੰਜੇਬਾਂ ਵਾਲੀ ਕੌਣ ਏ, ਮੁੰਡੇ ਚੁੰਮ ਚੁੰਮ ਸੁੱਟਦੇ ਰੁਮਾਲ, ਵਰਗੇ ਗੀਤ ਸ਼ਾਮਲ ਹਨ। ਗਾਇਕ ਦੇ ਇਹ ਗੀਤ ਅੱਜ ਵੀ ਸਰੋਤਿਆਂ ਨੂੰ ਪਸੰਦ ਹਨ।
ਹੋਰ ਪੜ੍ਹੋ : ਗੁਲਾਬ ਸਿੱਧੂ ਨੇ ਆਪਣੇ ਲਾਈਵ ਸ਼ੋਅ ਦੌਰਾਨ ਬਜ਼ੁਰਗ ਵਿਅਕਤੀ ਨਾਲ ਹੋਈ ਘਟਨਾ 'ਤੇ ਪ੍ਰਗਟਾਇਆ ਦੁਖ, ਪੋਸਟ ਸਾਂਝੀ ਕਰਦਿਆਂ ਮੰਗੀ ਮੁਆਫੀ
ਇੰਦਰਜੀਤ ਨਿੱਕੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਦੇ ਡਰੈਸਿੰਗ ਸੈਂਸ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਇੰਦਰਜੀਤ ਨਿੱਕੂ ਬੀਤੇ ਲੰਮੇਂ ਸਮੇਂ ਤੋਂ ਗਾਇਕੀ ਦੇ ਖੇਤਰ ਤੋਂ ਦੂਰ ਸਨ, ਪਰ ਜਦੋਂ ਗਾਇਕ ਦੀ ਬਾਬਾ ਬਾਗੇਸ਼ਵਰ ਧਾਮ ਦੇ ਨਾਲ ਇੱਕ ਵੀਡੀਓ ਵਾਇਰਲ ਹੋਈ ਤਾਂ ਉਹ ਮੁੜ ਚਰਚਾ ਵਿੱਚ ਆ ਗਏ। ਜਿੱਥੇ ਇੱਕ ਪਾਸੇ ਕੁਝ ਲੋਕਾਂ ਨੇ ਗਾਇਕ ਨੂੰ ਟ੍ਰੋਲ ਕੀਤਾ ਉੱਥੇ ਹੀ ਦੂਜੇ ਪਾਸੇ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਇੰਦਰਜੀਤ ਨਿੱਕੂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਅਤੇ ਉਨ੍ਹਾਂ ਦਾ ਸਮਰਥਨ ਕਰਦੇ ਨਜ਼ਰ ਆਏ। ਇਸ ਮਗਰੋਂ ਗਾਇਕ ਦੇ ਕੁਝ ਗੀਤ ਵੀ ਆਏ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।