Inderjeet Nikku inspiration : ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਮਹਿਜ਼ ਗਾਇਕੀ ਹੀ ਨਹੀਂ ਸਗੋਂ ਦਿਲਜੀਤ ਦੋਸਾਂਝ ਸਣੇ ਕਈ ਹੋਰਨਾਂ ਨੌਜਵਾਨਾਂ ਨੂੰ ਚੰਗੇ ਤਰੀਕੇ ਨਾਲ ਪੱਗ ਸਜਾਉਣ ਲਈ ਪ੍ਰੇਰਤ ਕਰਦੇ ਹਨ।
ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਇੱਕ ਸਮੇਂ ਮਸ਼ਹੂਰ ਗਾਇਕ ਰਹੇ ਪਰ ਬਾਅਦ ਵਿੱਚ ਕੁਝ ਸਮੇਂ ਲਈ ਉਨ੍ਹਾਂ ਨੂੰ ਇੰਡਸਟਰੀ ਵਿੱਚ ਕੰਮ ਨਹੀਂ ਮਿਲ ਰਿਹਾ ਸੀ। ਇਸ ਵਿਚਾਲੇ ਕੋਰੋਨਾ ਕਾਲ ਤੋਂ ਬਾਅਦ ਇੰਦਰਜੀਤ ਨਿੱਕੂ ਦੀ ਬਾਬਾ ਬਾਗੇਸ਼ਵਰ ਧਾਮ ਤੋਂ ਇੱਕ ਵੀਡੀਓ ਵਾਇਰਲ ਹੋਈ, ਜਿਸ ਮਗਰੋਂ ਕਈ ਲੋਕ ਉਨ੍ਹਾਂ ਨੂੰ ਪੱਗ ਬੰਨ ਕੇ ਕਿਸੇ ਬਾਬੇ ਕੋਲ ਜਾਣ ਲਈ ਟ੍ਰੋਲ ਕੀਤਾ ਗਿਆ।
ਇਸ ਮਗਰੋਂ ਗਾਇਕ ਨੇ ਮੁੜ ਮਿਊਜ਼ਿਕ ਇੰਡਸਟਰੀ ਵਿੱਚ ਵਾਪਸੀ ਕਰਦੇ ਹੋਏ ਇੱਕ ਨਵਾਂ ਗੀਤ ਰਿਲੀਜ਼ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣਾ ਗੀਤ 'ਪੱਗ ਦੱਸਊਗੀ'।
ਇਸ ਗੀਤ 'ਚ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਧਾਮ 'ਚ ਜਾਣ ਅਤੇ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਨੇੜੇ ਹੋਣ ਦਾ ਵਿਰੋਧ ਕਰ ਰਹੇ ਲੋਕਾਂ 'ਤੇ ਸਪੱਸ਼ਟੀਕਰਨ ਦਿੱਤਾ ਹੈ। ਨਿੱਕੂ ਨੇ ਇਹ ਗੀਤ ਗਾ ਕੇ ਸਪੱਸ਼ਟ ਕੀਤਾ ਕਿ ਵੱਡੀ ਗਿਣਤੀ 'ਚ ਲੋਕ ਕਿਓ ਉਸ ਦੀ ਪੱਗ ਦੇ ਸੀ ਫੈਨ, ਅੱਜ ਪਗ ਨੂੰ ਰੋਲਦੇ ਹਨ।
ਦੱਸ ਦਈਏ ਕਿ ਗਾਇਕ ਇੰਦਰਜੀਤ ਨਿੱਕੂ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਨੇ ਕਿਹਾ ਸੀ ਕਿ ਉਹ ਨਿੱਕੇ ਹੁੰਦੇ ਤੋਂ ਗਾਇਕ ਨੂੰ ਫਾਲੋ ਕਰਦੇ ਹਨ। ਦਿਲਜੀਤ ਨੇ ਕਿਹਾ ਕਿ ਮੈਂ ਇੰਦਰਜੀਤ ਨਿੱਕੂ ਦੀ ਪੱਗ ਬੰਨਣ ਦੇ ਸਟਾਈਲ ਦਾ ਫੈਨ ਹਾਂ ਤੇ ਹਮੇਸ਼ਾ ਉਨ੍ਹਾਂ ਨੂੰ ਫਾਲੋ ਕਰਦਾ ਹਾਂ। ਇਸ ਮਾਮਲੇ ਉੱਤੇ ਕਈ ਕਈ ਹੋਰ ਕਲਾਕਾਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਸੀ।
VIDEO ਹੋਰ ਪੜ੍ਹੋ : ਮੁੜ ਸਜੇਗੀ ਸੁਰਾਂ ਦੀ ਮਹਫਿਲ, ਅੰਮ੍ਰਿਤਸਰ ਤੋਂ ਸ਼ੁਰੂ ਹੋਏ 'Voice of Punjab 15' ਦੇ ਆਡੀਸ਼ਨ
ਨਿੱਕੂ ਨੇ ਕਿਹਾ ਕਿ ਉਹ ਲੋਕਾਂ ਦੀ ਨਫ਼ਰਤ ਦਾ ਭਾਰ ਚੁੱਕਣਗੇ। ਉਹ ਹਰ ਧਰਮ ਦਾ ਸਤਿਕਾਰ ਅਤੇ ਸਤਿਕਾਰ ਕਰਦਾ ਹੈ, ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹਨ। ਕੱਲ੍ਹ ਤੱਕ ਜਿਹੜੇ ਮੇਰੇ ਗੀਤਾਂ 'ਤੇ ਨੱਚਦੇ ਸਨ। ਅੱਜ ਉਥੋਂ ਦੇ ਲੋਕ ਉਸ ਨੂੰ ਨਫ਼ਰਤ ਕਰਦੇ ਹਨ, ਪਰ ਉਨ੍ਹਾਂ ਨੇ ਕਦੇ ਕੋਈ ਮਾੜਾ ਕੰਮ ਨਹੀਂ ਕੀਤਾ।