ਡਬਵਾਲੀ ‘ਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਲਗਾਈ ਗਈ ਮੂਰਤੀ

ਮੰਡੀ ਡਬਵਾਲੀ ‘ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ‘ਚ 20 ਫੁੱਟ ਉੱਚੀ ਮੂਰਤੀ ਲਗਾਈ ਗਈ ਹੈ।ਜਿਸ ਦਾ ਨਿਰਮਾਣ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਕੀਤਾ ਗਿਆ ਹੈ।

Reported by:  PTC Punjabi Desk   |  Edited by:  Shaminder   |  September 23rd 2024 07:52 PM  |  Updated: September 24th 2024 03:53 PM

ਡਬਵਾਲੀ ‘ਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਲਗਾਈ ਗਈ ਮੂਰਤੀ

ਮੰਡੀ ਡਬਵਾਲੀ ‘ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ‘ਚ 20 ਫੁੱਟ ਉੱਚੀ ਮੂਰਤੀ ਲਗਾਈ ਗਈ ਹੈ।ਜਿਸ ਦਾ ਨਿਰਮਾਣ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਕੀਤਾ ਗਿਆ ਹੈ।

Reported by:  PTC Punjabi Desk
Edited by:  Shaminder
September 23rd 2024 07:52 PM
Last Updated: September 24th 2024 03:53 PM
Share us
You May Like This

ਮੰਡੀ ਡਬਵਾਲੀ ‘ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ‘ਚ 20 ਫੁੱਟ ਉੱਚੀ ਮੂਰਤੀ ਲਗਾਈ ਗਈ ਹੈ।ਜਿਸ ਦਾ ਨਿਰਮਾਣ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪੰਜਾਬੀ ਇੰਡਸਟਰੀ ‘ਚ ਪਾਏ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ ।ਸਿੱਧੂ ਮੂਸੇਵਾਲਾ ਦਾ ਬੁੱਤ ਸਥਾਪਿਤ ਕਰਨ ਮੌਕੇ ‘ਤੇ ਕਈ ਉੱਘੀਆਂ ਹਸਤੀਆਂ ਵੀ ਮੌਜੂਦ ਰਹੀਆਂ।

ਹੋਰ ਪੜ੍ਹੋ : ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸਿੱਖ ਜੱਥੇਬੰਦੀਆਂ ਤੋਂ ਮੰਗੀ ਮੁਆਫ਼ੀ, ਜਾਣੋ ਪੂਰਾ ਮਾਮਲਾ

ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ

ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਸਨ ਅਤੇ ਆਪਣੇ ਗੀਤਾਂ ਦੇ ਨਾਲ ਦੁਨੀਆ ਭਰ ‘ਚ ਰਾਜ ਕੀਤਾ । ਪਰ ਅਫਸੋਸ ਪੰਜਾਬੀ ਇੰਡਸਟਰੀ ਦਾ ਇਹ ਧਰੂ ਤਾਰਾ ਬਹੁਤ ਜਲਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ ।ਸਿੱਧੂ ਮੂਸੇਵਾਲਾ ਜਿੱਥੇ ਵਧੀਆ ਗਾਇਕ ਸੀ, ਉੱਥੇ ਹੀ ਵਧੀਆ ਲੇਖਣੀ ਦਾ ਵੀ ਮਾਲਕ ਸੀ । ਉਹ ਆਪਣੀ ਲੇਖਣੀ ਦੇ ਰਾਹੀਂ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦਾ ਸੀ।ਇਸੇ ਕਾਰਨ ਉਹ ਵਿਰੋਧੀਆਂ ਦੀਆਂ ਅੱਖਾਂ ‘ਚ ਰੜਕਦਾ ਹੁੰਦਾ ਸੀ ।

ਸਿੱਧੂ ਦੇ ਘਰ ਪਰਤੀਆਂ ਖੁਸ਼ੀਆਂ 

ਸਿੱਧੂ ਮੂਸੇਵਾਲਾ ਦੇ ਮਾਪੇ ਉਸ ਦੀ ਮੌਤ ਤੋਂ ਬਾਅਦ ਨਮੋਸ਼ੀ ‘ਚ ਸਨ ਅਤੇ ਉਸ ਦੇ ਗਮ ਤੋਂ ਉੱਭਰ ਨਹੀਂ ਸਨ ਪਾ ਰਹੇ । ਪਰ ਬੀਤੇ ਮਾਰਚ ਮਹੀਨੇ ‘ਚ ਉਸ ਵੇਲੇ ਹਵੇਲੀ ‘ਚ ਖੁਸ਼ੀਆਂ ਪਰਤ ਆਈਆਂ ਜਦੋਂ ਨਿੱਕੇ ਸਿੱਧੂ ਦਾ ਜਨਮ ਹੋਇਆ ।ਹਾਲਾਂਕਿ ਸਿੱਧੂ ਮੂਸੇਵਾਲਾ ਦੀ ਮਾਂ ਦਾ ਕਹਿਣਾ ਸੀ ਕਿ ਸਿੱਧੂ ਦੀ ਮੌਤ ਨੇ ਉਨ੍ਹਾਂ ਨੂੰ 29 ਸਾਲ ਪਿੱਛੇ ਧਕੇਲ ਦਿੱਤਾ ਹੈ। ਪਰ ਨਿੱਕਾ ਸਿੱਧੂ ਉਨ੍ਹਾਂ ਦੇ ਘਰ ਨਵੀਂ ਆਸ ਲੈ ਕੇ ਆਇਆ ਹੈ ਅਤੇ ਉਸ ਦੇ ਜਨਮ ਤੋਂ ਬਾਅਦ ਹਵੇਲੀ ਨੂੰ ਨਵਾਂ ਵਾਰਸ ਮਿਲ ਗਿਆ ਹੈ।    

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network