ਗਾਇਕ ਜੈਜ਼ ਧਾਮੀ (jaz Dhami) ਜੋ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੇ ਨਾਲ ਜੰਗ ਲੜ ਰਿਹਾ ਸੀ ।ਉਹ ਹੁਣ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਉੱਭਰ ਚੁੱਕਿਆ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਸ ਨੇ ਆਪਣੇ ਕੈਂਸਰ ਹੋਣ ਤੋਂ ਲੈ ਕੇ ਉਸ ਦੇ ਇਲਾਜ, ਆਪਣੀ ਖੁਰਾਕ ਅਤੇ ਰੋਜ਼ਾਨਾ ਰੁਟੀਨ ਬਾਰੇ ਦੱਸਿਆ ਹੈ। ਉਸ ਨੇ ਦੱਸਿਆ ਕਿ ਕਿਵੇਂ ਕੈਂਸਰ ਦੀ ਬਿਮਾਰੀ ਪਤਾ ਲੱਗਣ ‘ਤੇ ਉਹ ਪੂਰੀ ਤਰ੍ਹਾਂ ਘਬਰਾ ਗਿਆ ਸੀ ਅਤੇ ਉਸ ਦੀ ਦੁਨੀਆ ਪੂਰੀ ਤਰ੍ਹਾਂ ਹਿੱਲ ਗਈ ਸੀ ।
ਹੋਰ ਪੜ੍ਹੋ : ਗਰਲਫ੍ਰੈਂਡ ਦੇ ਨਾਲ ਅਵਾਰਡ ਸਮਾਰੋਹ ‘ਚ ਨਜ਼ਰ ਆਏ ਹਨੀ ਸਿੰਘ, ਵੀਡੀਓ ਹੋ ਰਿਹਾ ਵਾਇਰਲ
ਜਿਸ ਤੋਂ ਬਾਅਦ ਮੈਂ ਇਸ ਬਿਮਾਰੀ ਦੇ ਨਾਲ ਲੜਨ ਦਾ ਫੈਸਲਾ ਲਿਆ ਅਤੇ ਇਸ ਬਿਮਾਰੀ ਤੋਂ ਨਿਜ਼ਾਤ ਪਾਉਣ ਦੇ ਲਈ ਆਪਣੀ ਡੇਲੀ ਰੁਟੀਨ ‘ਚ ਬਦਲਾਅ ਕੀਤਾ । ਠੰਢੇ ਪਾਣੀ ‘ਚ ਘੰਟਿਆਂ ਬੱਧੀ ਰਹਿਣ ਅਤੇ ਇੱਕ ਅਨੁਸ਼ਾਸਿਤ ਖੁਰਾਕ ਤੱਕ ਕਈ ਘੰਟੇ ਕਸਰਤ ਦੇ ਕਾਰਨ ਇਸ ਬਿਮਾਰੀ ਤੋਂ ਨਿਜ਼ਾਤ ਪਾਉਣ ‘ਚ ਸਫਲ ਰਿਹਾ ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜੈਜ਼ ਧਾਮੀ ਨੇ ਕੈਂਸਰ ਦੇ ਬਾਰੇ ਪੁਸ਼ਟੀ ਕੀਤੀ ਸੀ ਅਤੇ ਦੱਸਿਆ ਸੀ ਕਿ ਕਿਸ ਤਰ੍ਹਾਂ ਉਹ ਆਪਣੇ ਲਈ ਅਤੇ ਆਪਣੇ ਪਰਿਵਾਰ ਦੇ ਲਈ ਇਸ ਗੰਭੀਰ ਬਿਮਾਰੀ ਦੇ ਨਾਲ ਲੜਿਆ ।ਜੈਜ਼ੀ ਧਾਮੀ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।