ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ, ਜ਼ਿੰਦਗੀ ਜੀ ਕੇ
ਕੇ ਦੇਖੋ।
ਮੁਰਦਾ ਦਿਲ ਕਯਾ ਖਾਕ ਜੀਏਂਗੇ
ਜੀ ਹਾਂ ਜ਼ਿੰਦਗੀ ‘ਚ ਕਿੰਨੀਆਂ ਵੀ ਮੁਸ਼ਕਿਲਾਂ ਕਿਉਂ ਨਾ ਆਉਣ । ਪਰ ਜ਼ਿੰਦਗੀ ‘ਚ ਕਦੇ ਵੀ ਹਾਲਾਤਾਂ ਅੱਗੇ ਹਾਰਨਾ ਨਹੀਂ ਚਾਹੀਦਾ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਕੁੜੀ ਹਰਵਿੰਦਰ ਕੌਰ ਰੂਬੀ (Harwinder Kaur Ruby )ਦੀ ਕਹਾਣੀ ਦੱਸਣ ਜਾ ਰਹੇ ਹਾਂ । ਜਿਸ ਨੂੰ ਪ੍ਰਮਾਤਮਾ ਨੇ ਹਰ ਸ਼ੈਅ ਦਿੱਤੀ ਸੀ। ਵਧੀਆ ਮਾਪੇ, ਸੁੱਖ ਸਹੂਲਤ ਦੀ ਹਰ ਸ਼ੈਅ ਉਸ ਦੇ ਘਰ ਮੌਜੂਦ ਸੀ । ਜਨਮ ਹੋਇਆ ਤਾਂ ਮਾਪਿਆਂ ਨੇ ਧੀ ਰਾਣੀ ਦੇ ਜੰਮਣ ਦੀ ਖੁਸ਼ੀ ਮਨਾਈ । ਪਰ ਮਾਪਿਆਂ ਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਦੀ ਧੀ ਦੇ ਲਈ ਆਉਣ ਵਾਲੇ ਦਿਨ ਕਿੰਨੇ ਕੁ ਮੁਸ਼ਕਿਲਾਂ ਭਰੇ ਹੋਣਗੇ ।
ਹਰਵਿੰਦਰ ਕੌਰ ਰੂਬੀ ਜਦੋਂ ਥੋੜ੍ਹੀ ਵੱਡੀ ਹੋਈ ਤਾਂ ਮਾਪਿਆਂ ਨੇ ਉਸ ਦਾ ਦਾਖਲਾ ਸਕੂਲ ‘ਚ ਕਰਵਾ ਦਿੱਤਾ । ਪਰ ਜਦੋਂ ਉਹ ਸਾਲ ਦਰ ਸਾਲ ਵੱਡੀ ਹੋਣ ਲੱਗੀ ਤਾਂ ਉਸ ਦਾ ਕੱਦ ਨਹੀਂ ਵਧਿਆ । ਜਿਸ ਤੋਂ ਬਾਅਦ ਉਸ ਦੇ ਮਾਪਿਆਂ ਨੂੰ ਚਿੰਤਾ ਹੋਣ ਲੱਗੀ ।
VIDEO
ਪਰ ਕਈ ਸਾਲਾਂ ਤੱਕ ਉਸ ਦਾ ਕੱਦ ਨਹੀਂ ਵਧਿਆ ਤਾਂ ਮਾਪਿਆਂ ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਦੀ ਧੀ ਦੇ ਸਰੀਰ ਦਾ ਵਿਕਾਸ ਨਹੀਂ ਹੋ ਰਿਹਾ । ਪਰ ਮਾਪਿਆਂ ਨੇ ਆਪਣੀ ਧੀ ਨੂੰ ਕਦੇ ਵੀ ਇਸ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ।
ਸਕੂਲ ‘ਚ ਬੱਚੇ ਕਰਦੇ ਸਨ ਪ੍ਰੇਸ਼ਾਨ
ਹਰਵਿੰਦਰ ਕੌਰ ਉਰਫ ਰੂਬੀ ਆਪਣੇ ਬਚਪਨ ਨੂੰ ਯਾਦ ਕਰਕੇ ਰੋ ਪੈਂਦੀ ਹੈ। ਉਸ ਦਾ ਕਹਿਣਾ ਹੈ ਕਿ ਸਕੂਲ ‘ਚ ਬੱਚੇ ਅਕਸਰ ਉਸ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਸਨ ।
ਕੋਈ ਉਸ ਦਾ ਸਕੂਲ ਬੈਗ ਖਿੱਚ ਲੈਂਦਾ ਸੀ ਅਤੇ ਕੋਈ ਉਸ ਦੇ ਪੈਰਾਂ ‘ਤੇ ਪੈਰ ਰੱਖ ਦਿੰਦਾ ਸੀ। ਸਕੂਲ ‘ਚ ਉਸ ਨੂੰ ਬੜਾ ਡਰ ਲੱਗਦਾ ਸੀ ਅਤੇ ਸਕੂਲ ਤੋਂ ਆ ਕੇ ਉਹ ਅਕਸਰ ਮਾਪਿਆਂ ਦੇ ਨਾਲ ਖਿੱਝਦੀ ਲੜਦੀ ਰਹਿੰਦੀ ਸੀ।
ਕਈ ਵਾਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਹਰਵਿੰਦਰ ਕੌਰ ਰੂਬੀ ਦਾ ਕਹਿਣਾ ਹੈ ਕਿ ਉਸ ਨੇ ਕਈ ਵਾਰ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਅਤੇ ਖੁਦ ਨੂੰ ਨੁਕਸਾਨ ਵੀ ਪਹੁੰਚਾਉਣਾ ਚਾਹਿਆ । ਪਰ ਮੇਰੇ ਮਾਪਿਆਂ ਨੇ ਹਮੇਸ਼ਾ ਹੀ ਮੇਰੀ ਸਪੋਟ ਕੀਤੀ ਅਤੇ ਅੱਗੇ ਵਧਣ ਦੇ ਲਈ ਹੱਲਾਸ਼ੇਰੀ ਦਿੱਤੀ।
ਉਨ੍ਹਾਂ ਦੀ ਹੱਲਾਸ਼ੇਰੀ ਸਦਕਾ ਉਹ ਨਾ ਸਿਰਫ ਪੜ੍ਹਾਈ ‘ਚ ਅੱਵਲ ਰਹੀ, ਬਲਕਿ ਉਸ ਨੇ ਲਾਅ ਦੀ ਡਿਗਰੀ ਵੀ ਹਾਸਲ ਕੀਤੀ ਅਤੇ ਕਾਮਯਾਬ ਵਕੀਲ ਬਣੀ । ਅੱਜ ਉਸ ਦੇ ਮਾਪੇ ਵੀ ਉਸ ‘ਤੇ ਫਖਰ ਮਹਿਸੂਸ ਕਰਦੇ ਹਨ।
ਸੋਸ਼ਲ ਮੀਡੀਆ ਨੇ ਬਦਲੀ ਜ਼ਿੰਦਗੀ
ਹਰਵਿੰਦਰ ਕੌਰ ਰੂਬੀ ਨੇ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਾਉਣੀਆਂ ਸ਼ੁਰੂ ਕੀਤੀਆਂ ਅਤੇ ਦਰਸ਼ਕਾਂ ਦਾ ਪਿਆਰ ਵੀ ਉਸ ਨੂੰ ਮਿਲਿਆ ਯੂਟਿਊਬ, ਇੰਸਟਾਗ੍ਰਾਮ ਤੇ ਉਸ ਦੇ ਲੱਖਾਂ ਦੀ ਗਿਣਤੀ ‘ਚ ਫੈਨਸ ਹਨ ।