ਫਿਲਮ ਸ਼ਾਹਕੋਟ ਦੀ ਸ਼ੂਟਿੰਗ ਕਰਨ ਪਿੰਡ ਪਹੁੰਚੇ ਗੁਰੂ ਰੰਧਾਵਾ, ਮਸਤੀ ਕਰਦੇ ਨਜ਼ਰ ਆਏ ਗਾਇਕ

ਇਨ੍ਹੀਂ ਦਿਨੀਂ ਗੁਰੂ ਰੰਧਾਵਾ ਆਪਣੀ ਆਉਣ ਵਾਲੀ ਫਿਲਮ 'ਸ਼ਾਹਕੋਟ' ਨੂੰ ਲੈ ਕੇ ਸੁਰਖੀਆਂ ਵਿੱਚ ਹਨ ਤੇ ਉਹ ਇਸ ਫਿਲਮ ਦੀ ਸ਼ੂਟਿੰਗ ਕਰਨ ਲਈ ਪੰਜਾਬ ਪਹੁੰਚ ਚੁੱਕੇ ਹਨ। ਜਿਸ ਦੀ ਉਨ੍ਹਾਂ ਨੇ ਇੱਕ ਝਲਕ ਫੈਨਜ਼ ਨਾਲ ਸਾਂਂਝੀ ਕੀਤੀ ਹੈ।

Reported by:  PTC Punjabi Desk   |  Edited by:  Pushp Raj   |  September 10th 2024 06:50 PM  |  Updated: September 10th 2024 06:50 PM

ਫਿਲਮ ਸ਼ਾਹਕੋਟ ਦੀ ਸ਼ੂਟਿੰਗ ਕਰਨ ਪਿੰਡ ਪਹੁੰਚੇ ਗੁਰੂ ਰੰਧਾਵਾ, ਮਸਤੀ ਕਰਦੇ ਨਜ਼ਰ ਆਏ ਗਾਇਕ

ਇਨ੍ਹੀਂ ਦਿਨੀਂ ਗੁਰੂ ਰੰਧਾਵਾ ਆਪਣੀ ਆਉਣ ਵਾਲੀ ਫਿਲਮ 'ਸ਼ਾਹਕੋਟ' ਨੂੰ ਲੈ ਕੇ ਸੁਰਖੀਆਂ ਵਿੱਚ ਹਨ ਤੇ ਉਹ ਇਸ ਫਿਲਮ ਦੀ ਸ਼ੂਟਿੰਗ ਕਰਨ ਲਈ ਪੰਜਾਬ ਪਹੁੰਚ ਚੁੱਕੇ ਹਨ। ਜਿਸ ਦੀ ਉਨ੍ਹਾਂ ਨੇ ਇੱਕ ਝਲਕ ਫੈਨਜ਼ ਨਾਲ ਸਾਂਂਝੀ ਕੀਤੀ ਹੈ।

Reported by:  PTC Punjabi Desk
Edited by:  Pushp Raj
September 10th 2024 06:50 PM
Last Updated: September 10th 2024 06:50 PM
Share us
You May Like This

Guru Randhawa viral video : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਅਕਸਰ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਂਦੇ ਹਨ। ਇਨ੍ਹੀਂ ਦਿਨੀਂ ਗੁਰੂ ਰੰਧਾਵਾ ਆਪਣੀ ਆਉਣ ਵਾਲੀ ਫਿਲਮ 'ਸ਼ਾਹਕੋਟ' ਨੂੰ ਲੈ ਕੇ ਸੁਰਖੀਆਂ ਵਿੱਚ ਹਨ ਤੇ ਉਹ ਇਸ ਫਿਲਮ ਦੀ ਸ਼ੂਟਿੰਗ ਕਰਨ ਲਈ ਪੰਜਾਬ ਪਹੁੰਚ ਚੁੱਕੇ ਹਨ। 

ਗਾਇਕੀ ਤੋਂ ਬਾਅਦ ਗੁਰੂ ਰੰਧਾਵਾ ਅਦਾਕਾਰੀ ਵਿੱਚ ਆਪਣੀ ਕਿਸਮਤ ਅਜਮਾ ਰਹੇ ਹਨ। ਗਾਇਕ ਦੀ ਪਿਛਲੀ ਫਿਲਮ 'ਕੁੱਛ ਖੱਟਾ ਹੋ ਜਾਏ' ਬਾਕਸ ਆਫਿਸ 'ਤੇ ਚੰਗੀ ਕਮਾਈ ਤਾਂ ਨਹੀਂ ਕਰ ਸਕੀ, ਪਰ ਦਰਸ਼ਕਾਂ ਨੂੰ ਗੁਰੂ ਰੰਧਾਵਾ ਦੀ ਐਕਟਿੰਗ ਕਾਫੀ ਪਸੰਦ ਆਈ। 

ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਗੁਰੂ ਰੰਧਾਵਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਕਿੱਸੇ ਸ਼ੇਅਰ ਕਰਦੇ ਰਹਿੰਦੇ ਹਨ। 

ਹਾਲ ਹੀ ਵਿੱਚ ਗੁਰੂ ਰੰਧਾਵਾ ਨੇ ਆਪਣੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਆਪਣੇ ਪੰਜਾਬ ਸਥਿਤ ਪਿੰਡ ਵਾਪਿਸ ਪਰਤ ਆਏ ਹਨ। ਗਾਇਕ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, 'Punjab in my BLOOD 🤟 Shooting at my Home Ground 💥'

ਇਸ ਵੀਡੀਓ ਦੇ ਵਿੱਚ ਤੁਸੀਂ ਪਿੰਡ ਦਾ ਮਾਹੌਲ ਵੇਖ ਸਕਦੇ ਹੋ। ਗੁਰੂ ਰੰਧਾਵਾ ਹਰੇ ਰੰਗ ਦੀ ਟੀ-ਸ਼ਰਟ ਤੇ ਜੀਨਸ ਪਹਿਨੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਬੈਕਗ੍ਰਾਊਂਡ ਵਿੱਚ ਮੱਝਾਂ, ਚਾਰਾ ਕੱਟਣ ਵਾਲੀ ਮਸ਼ੀਨ ਤੇ ਗੱਡੀ ਸਣੇ ਇੱਕ ਪੇਂਡੂ ਘਰ ਦੀ ਝਲਕ ਵਿਖਾਈ ਦੇ ਰਹੀ ਹੈ। 

ਇਸ ਤੋਂ ਪਹਿਲਾਂ ਗੁਰੂ ਰੰਧਾਵਾ ਨੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨਾਲ ਵੀ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, History repeats itself….Hashar wali motor te SHAUNKI SARDAR. 

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਆਪਣੇ ਪਰਿਵਾਰ ਨਾਲ ਧੂਮਧਾਮ ਨਾਲ ਮਨਾਇਆ ਗਣੇਸ਼ ਚਤੁਰਥੀ ਦਾ ਤਿਉਹਾਰ, ਤਸਵੀਰਾਂ ਹੋਈਆਂ ਵਾਇਰਲ

ਫੈਨਜ਼ ਗੁਰੂ ਰੰਧਾਵਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਗੁਰੂ ਰੰਧਾਵਾ ਦੇ ਪੰਜਾਬ ਪਰਤਣ ਉੱਤੇ ਕਾਫੀ ਖੁਸ਼ ਨਜ਼ਰ ਆਏ। ਫੈਨਜ਼ ਗਾਇਕ ਦੀ ਨਵੀਂ ਫਿਲਮ ਸ਼ਾਹਕੋਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

Follow us
View All

Web Stories

Top Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network