Gurdas Maan Stands with Karan Aujla : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ੍ਹ ਮੰਨੇ ਜਾਣ ਵਾਲੇ ਗਾਇਕ ਗੁਰਦਾਸ ਮਾਨ ਆਪਣੇ ਗੀਤਾਂ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਗੁਰਦਾਸ ਮਾਨ ਨੇ ਆਪਣੇ ਇੱਕ ਸ਼ੋਅ ਦੌਰਾਨ ਕਰਨ ਔਜਲਾ ਨਾਲ ਵਾਪਰੀ ਘਟਨਾ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਗੁਰਦਾਸ ਮਾਨ ਗਾਇਕੀ ਦੇ ਨਾਲ-ਨਾਲ ਆਪਣੇ ਵਿਚਾਰਾਂ ਨੂੰ ਵੀ ਅਕਸਰ ਫੈਨਜ਼ ਨਾਲ ਸਾਂਝਾ ਕਰਦੇ ਹੋਏ ਨਜ਼ਰ ਆਉਂਦੇ ਹਨ। ਉਹ ਬੇਬਾਕੀ ਨਾਲ ਵੱਖ-ਵੱਖ ਮੁੱਦਿਆਂ ਉੱਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ। ਹਾਲ ਹੀ ਵਿੱਚ ਗੁਰਦਾਸ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਕਰਨ ਔਜਲਾ ਉੱਤੇ ਹੋਏ ਹਮਲੇ ਦੀ ਨਿੰਦਿਆ ਕਰਦੇ ਹੋਏ ਤੇ ਫੈਨਜ਼ ਨੂੰ ਖਾਸ ਅਪੀਲ ਕਰਦੇ ਹੋਏ ਨਜ਼ਰ ਆਏ।
ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮਾਨ ਸਾਹਬ ਇਹ ਕਹਿੰਦੇ ਨਜ਼ਰ ਆ ਰਹੇ ਹਨ। ਤੁਸੀਂ ਆਪਣੇ ਚਹੇਤੇ ਕਲਾਕਾਰਾਂ ਦੇ ਸ਼ੋਅ ਵਿੱਚ ਪਹੁੰਚਦੇ ਹੋ, ਕਲਾਕਾਰ ਦੂਰੋ- ਦੂਰੋ ਚੱਲ ਕੇ ਤੁਹਾਡਾ ਮਨੋਰੰਜਨ ਕਰਨ ਆਉਂਦੇ ਹਨ। ਤੁਸੀਂ ਕਲਾਕਾਰ ਦਾ ਇੰਤਜ਼ਾਰ ਕੀਤਾ ਤੇ ਕਲਾਕਾਰ ਨੇ ਤੁਹਾਡਾ।
ਗੁਰਦਾਸ ਮਾਨ ਅੱਗੇ ਕਹਿੰਦੇ ਹਨ ਕਿ ਮੈਨੂੰ ਪਤਾ ਲੱਗਾ ਕਰਨ ਔਜਲਾ ਨਾਲ ਵਿਦੇਸ਼ ਵਿੱਚ ਜੋ ਘਟਨਾ ਵਾਪਰੀ। ਉਸ ਦੇ ਸ਼ੋਅ ਵਿੱਚ ਲੱਖਾਂ ਲੋਕ ਮੌਜੂਦ ਸਨ, ਕੁੜੀਆਂ ਵੀ ਸਨ ਜੋ ਕਿ ਉਸ ਦੇ ਨਾਲ -ਨਾਲ ਗੀਤ ਗਾ ਰਹੀਆਂ ਸੀ। ਮਾਨ ਸਾਹਬ ਨੇ ਕਿਹਾ ਕਿਨ੍ਹਾਂ ਪਿਆਰ, ਸਤਿਕਾਰ ਮਿਲਿਆ ਹੋਵੇਗਾ ਉਸ ਨੂੰ।
ਗੁਰਦਾਸ ਮਾਨ ਨੇ ਕਿਹਾ ਕਿ ਆਪਣੇ ਕਲਾਕਾਰਾਂ ਦੀ, ਸਾਧੂ ਸੰਤਾਂ ਦੀ ਅਤੇ ਧੀਆਂ ਭੈਣਾਂ ਦੀ ਇੱਜਤ ਕਰਨਾ ਸਿੱਖੋ, ਕਿਉਂਕਿ ਇਹ ਸਭ ਦੇ ਸਾਂਝੇ ਹੁੰਦੇ ਹਨ। ਜੇਕਰ ਤੁਸੀਂ ਇਨ੍ਹਾਂ ਇੱਜਤ, ਸਤਿਕਾਰ ਦੇਵੋਗੇ ਤਾਂ ਹੀ ਤੁਹਾਨੂੰ ਵੀ ਦੁਗਣਾ ਮਾਣ ਸਤਿਕਾਰ ਮਿਲੇਗਾ। ਜਿਵੇਂ ਕਰਨ ਔਜਲਾ ਨਾਲ ਵਤੀਰਾ ਹੋਇਆ ਉਹ ਚੰਗਾ ਨਹੀਂ ਹੋਇਆ।
ਹੋਰ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਮਸ਼ਹੂਰ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ, ਸੁਨੀਲ ਗਰੋਵਰ ਤੇ ਕਿੱਕੂ ਸ਼ਾਰਦਾ, ਕੀਤੀ ਸਰਬੱਤ ਦੇ ਭਲੇ ਲਈ ਅਰਦਾਸ
ਮਾਨ ਸਾਹਬ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਮਾਨ ਸਾਹਬ ਵੱਲੋਂ ਨਵੇਂ ਕਲਾਕਾਰਾਂ ਦੇ ਪੱਖ ਰੱਖਣ ਲਈ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਗੁਰਦਾਸ ਮਾਨ ਦੀਆਂ ਤਰੀਫਾਂ ਕਰ ਰਹੇ ਹਨ।