ਗੁਰਦਾਸ ਮਾਨ (Gurdas Maan) ਨਕੋਦਰ ਦਰਬਾਰ ‘ਚ ਪਹੁੰਚੇ ਹਨ ।ਜਿੱਥੋਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨਕੋਦਰ ਦਰਬਾਰ ‘ਚ ਆਪਣੀ ਹਾਜ਼ਰੀ ਲਵਾਉਂਦੇ ਹੋਏ ਦਿਖਾਈ ਦੇ ਰਹੇ ਹਨ ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਦਾਸ ਮਾਨ ਨੇ ਸੁਰਮਈ ਰੰਗ ਦਾ ਪਠਾਣੀ ਸੂਟ ਪਾਇਆ ਹੈ ਅਤੇ ਸਿਰ ‘ਤੇ ਛੋਟਾ ਜਿਹਾ ਪਰਨਾ ਬੰਨਿਆ ਹੋਇਆ ਹੈ।
ਹੋਰ ਪੜ੍ਹੋ : ਦਰਸ਼ਨ ਔਲਖ ਦੀ ਬਾਂਹ ਟੁੱਟੀ, ਫੈਨਸ ਕਰ ਰਹੇ ਜਲਦ ਤੰਦਰੁਸਤੀ ਲਈ ਅਰਦਾਸ
ਜਿਉਂ ਹੀ ਉਨ੍ਹਾਂ ਦੇ ਫੈਨਸ ਨੂੰ ਗੁਰਦਾਸ ਮਾਨ ਦੇ ਨਕੋਦਰ ਆਉਣ ਦੀ ਖ਼ਬਰ ਮਿਲੀ ਤਾਂ ਵੱਡੀ ਗਿਣਤੀ ‘ਚ ਫੈਨਸ ਵੀ ਉਨ੍ਹਾਂ ਨੂੰ ਮਿਲਣ ਦੇ ਲਈ ਪਹੁੰਚਣ ਲੱਗ ਪਏ । ਦੱਸ ਦਈਏ ਕਿ ਨਕੋਦਰ ਦਰਬਾਰ ਪ੍ਰਤੀ ਗੁਰਦਾਸ ਮਾਨ ਦੀ ਬਹੁਤ ਜ਼ਿਆਦਾ ਸ਼ਰਧਾ ਹੈ ਅਤੇ ਉਹ ਅਕਸਰ ਦਰਬਾਰ ‘ਚ ਹਾਜ਼ਰੀ ਲਵਾਉਣ ਦੇ ਲਈ ਪਹੁੰਚਦੇ ਰਹਿੰਦੇ ਹਨ।
ਗੁਰਦਾਸ ਮਾਨ ਦਾ ਵਰਕ ਫ੍ਰੰਟ
ਗੁਰਦਾਸ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਹਾਲ ਹੀ ‘ਚ ਉਨ੍ਹਾਂ ਦਾ ਇੱਕ ਗੀਤ ‘ਮੈਂ ਹੀ ਝੂਠੀ’ ਦੇ ਨਾਲ ਹਾਜ਼ਰ ਹੋਏ ਹਨ ।
ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਗੀਤਾਂ ਦੇ ਨਾਲ-ਨਾਲ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਦਿਲ ਵਿਲ ਪਿਆਰ ਵਿਆਰ, ਸੁਖਮਣੀ, ਵਾਰਿਸ ਸ਼ਾਹ ਇਸ਼ਕ ਦਾ ਵਾਰਿਸ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ ।