ਗੁਰਦਾਸ ਮਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਹਾਲ ਹੀ ‘ਚ ਗਾਇਕ ਨੇ ਇੱਕ ਪੌਡਕਾਸਟ ਦੇ ਦੌਰਾਨ ਕਈ ਖੁਲਾਸੇ ਕੀਤੇ ਹਨ। ਜਿਸ ‘ਚ ਗੁਰਦਾਸ ਮਾਨ ਨੇ ਦਿਲਜੀਤ ਦੋਸਾਂਝ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਦਿਲਜੀਤ ਦੋਸਾਂਝ ਆਪਣੇ ਸੀਨੀਅਰ ਦੀ ਬਹੁਤ ਇੱਜ਼ਤ ਕਰਦੇ ਹਨ ਅਤੇ ਜਦੋਂ ਕਦੇ ਦਿਲਜੀਤ ਨੂੰ ਉਹ ਮਿਲਦੇ ਹਨ ਤਾਂ ਉਨ੍ਹਾਂ ਦੀ ਇੱਜ਼ਤ ‘ਚ ਚੁੱਪ ਕਰ ਜਾਂਦੇ ਹਨ ਅਤੇ ਕੁਝ ਵੀ ਨਹੀਂ ਬੋਲਦੇ ।
ਹੋਰ ਪੜ੍ਹੋ : ਸਿਮੀ ਗਰੇਵਾਲ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਲੁਧਿਆਣਾ ਦੀ ਜੰਮਪਲ ਸਿਮੀ ਨੇ ਫ਼ਿਲਮ ‘ਚ ਇੱਕ ਸੀਨ ਦੇ ਕੇ ਮਚਾਈ ਸੀ ਸਨਸਨੀ
ਗੁਰਦਾਸ ਮਾਨ ਨੂੰ ਮਾਂ ਤੋਂ ਮਿਲੀ ਗਾਉਣ ਦੀ ਪ੍ਰੇਰਣਾ
ਗੁਰਦਾਸ ਮਾਨ ਨੂੰ ਆਪਣੀ ਮਾਂ ਤੋਂ ਗਾਉਣ ਦੀ ਪ੍ਰੇਰਣਾ ਮਿਲੀ ਸੀ। ਉਨ੍ਹਾਂ ਦੀ ਮਾਂ ਵੀ ਬਹੁਤ ਵਧੀਆ ਗਾਉਂਦੇ ਸਨ ਅਤੇ ਗਾਇਕ ਦਾ ਕਹਿਣਾ ਹੈ ਕਿ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰ ਤੋਂ ਹੀ ਮਿਲੀ ਸੀ।
ਗੁਰਦਾਸ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਜਦੋਂ ਪੰਜਾਬੀ ਇੰਡਸਟਰੀ ‘ਚ ਐਂਟਰੀ ਹੋਈ ਤਾਂ ਅਖਬਾਰ ‘ਚ ਖ਼ਬਰ ਲੱਗੀ ਤਾਂ ਉਨ੍ਹਾਂ ਦੇ ਦਾਦਾ ਜੀ ਬਹੁਤ ਖੁਸ਼ ਹੋਏ ਸਨ ਅਤੇ ਸਾਰੇ ਪਿੰਡ ‘ਚ ਵਿਖਾਈ ਸੀ ਅਤੇ ਗੁਰਦਾਸ ਮਾਨ ਵੀ ਬਹੁਤ ਖੁਸ਼ ਹੋਏ ਸਨ ।ਇਹ ਉਨ੍ਹਾਂ ਦੀ ਜ਼ਿੰਦਗੀ ਦਾ ਬਹੁਤ ਵਧੀਆ ਦਿਨ ਸੀ ।