ਰੰਗਮੰਚ ਦੇ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਦੀ ਪਤਨੀ ਕੈਲਾਸ਼ ਕੌਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਦਾਕਾਰ ਮਲਕੀਤ ਰੌਣੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ‘ਪੰਜਾਬ ਦੇ ਮਹਾਨ ਇਨਕਲਾਬੀ ਰੰਗ ਮੰਚ ਨਾਟਕਕਾਰ ਗੁਰਸ਼ਰਨ ਸਿੰਘ ਭਾਅ ਜੀ ਦੇ ਜੀਵਨ ਸਾਥਣ ਕੈਲਾਸ਼ ਕੌਰ ਆਪਣਾ ਮਾਣਮੱਤਾ ਜੀਵਨ ਪੰਧ ਨਿਮੇੜ ਗਏ ਹਨ।
ਹੋਰ ਪੜ੍ਹੋ : ਅਦਾਕਾਰ ਅਤੇ ਸਾਬਕਾ ਕ੍ਰਿਕੇਟਰ ਦੀ ਮਾਂ ਦਾ ਦਿਹਾਂਤ, ਸ਼ੱਕੀ ਹਾਲਾਤ ‘ਚ ਮਿਲੀ ਲਾਸ਼
ਸਲਾਮ ਐ ਇਸ ਮਹਾਨ ਸਤਿਕਾਰਯੋਗ ਜੋੜੀ ਨੂੰ ਜੋ ਲੋਕ ਪੱਖੀ ਰੰਗ ਮੰਚ ਦੀਆ ਨਵੀਆਂ ਪਿਰਤਾਂ ਪਾ ਗਏ ਹਨ’। ਮਲਕੀਤ ਰੌਣੀ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਅਦਾਕਾਰਾ ਰੁਪਿੰਦਰ ਰੂਪੀ ਨੇ ਵੀ ਕਮੈਂਟ ਕੀਤਾ ਹੈ ਅਤੇ ਲਿਖਿਆ ‘ਵਾਹਿਗੁਰੂ ਜੀ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ’।ਦੱਸ ਦਈਏ ਕਿ ਨਾਟਕਕਾਰ ਗੁਰਸ਼ਰਨ ਸਿੰਘ ਭਾਈ ਮੰਨਾ ਸਿੰਘ ਦੇ ਨਾਂਅ ਦੇ ਨਾਲ ਵੀ ਮਸ਼ਹੂਰ ਸਨ ਅਤੇ ਸਭ ਉਨ੍ਹਾਂ ਨੂੰ ਭਾਈ ਸਾਹਿਬ ਕਹਿ ਕੇ ਬੁਲਾਉਂਦੇ ਸਨ । ਉਨ੍ਹਾਂ ਦਾ ਦਿਹਾਂਤ ਕੁਝ ਸਾਲ ਪਹਿਲਾਂ ਹੋਇਆ ਸੀ। ਉਹ ਜਨਵਾਦੀ ਰੰਗਮੰਚ ਦੇ ਪਿਤਾਮਾ ਸਨ ।