ਪੰਜਾਬ ਪੁਲਿਸ ਨੇ ਵੱਡਾ ਫੈਸਲਾ ਲੈਂਦੇ ਹੋਏ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਤੇ ਬੱਬੂ ਮਾਨ ਨੂੰ ਛੱਡ ਕੇ ਕਈ ਗਾਇਕਾਂ ਤੇ ਅਦਾਕਾਰਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਪੁਲਿਸ ਦੇ ਸੁਰੱਖਿਆ ਵਿੰਗ ਨੇ ਬੀਤੇ ਦਿਨੀਂ ਡੀਜੀਪੀ ਗੌਰਵ ਯਾਦਵ ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਜੇ ਕਿਸੇ ਵੀ ਕਲਾਕਾਰ ਨੁੰ ਸੁਰੱਖਿਆ ਚਾਹੀਦੀ ਹੈ ਤਾਂ ਉਹ ਪੁਲਿਸ ਮੁਲਾਜ਼ਮਾਂ ਦਾ ਖਰਚਾ ਅਦਾ ਕਰਕੇ ਸੁੱਰਖਿਆ ਹਾਸਲ ਕਰ ਸਕਦਾ ਹੈ।
ਹੋਰ ਪੜ੍ਹੋ : ਪਲਕ ਸਿਧਵਾਨੀ ਨੇ ਪ੍ਰਸਿੱਧ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਨੂੰ ਅਲਵਿਦਾ ਆਖਿਆ, ਨਿਰਮਾਤਾ 'ਤੇ ਲਗਾਏ ਸੰਗੀਨ ਇਲਜ਼ਾਮ
ਇਸ ਲਈ ਜੇ ਕੋਈ ਸੁਰੱਖਿਆ ਲਈ ਅਰਜ਼ੀ ਵੀ ਦਿੰਦਾ ਹੈ ਤਾਂ ਉਸ ਦੀ ਪੂਰੀ ਰਿਪੋਰਟ ਖੂਫੀਆ ਏਜੰਸੀਆਂ ਦੇ ਵੱਲੋਂ ਤਿਆਰ ਕੀਤੀ ਜਾਵੇਗੀ ਅਤੇ ਜੋ ਵੀ ਕਲਾਕਾਰ ਇਨ੍ਹਾਂ ਮਾਪਦੰਡਾਂ ‘ਤੇ ਖਰਾ ਉੱਤਰਦਾ ਹੈ ਤਾਂ ਹੀ ਉਸ ਨੂੰ ਮੁਫਤ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ।
ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਕਿਉਂਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਵੀ ਧਮਕੀ ਦਿੱਤੀ ਸੀ ਕਿ ਇੱਕ ਵਾਰ ਗਾਇਕਾਂ ਅਤੇ ਅਦਾਕਾਰਾਂ ਦੀ ਸੁਰੱਖਿਆ ਹਟੇਗੀ ਤਾਂ ਫਿਰ ਅਸੀਂ ਇਨ੍ਹਾਂ ਨੂੰ ਵੇਖਾਂਗੇ।