ਮੌਤ ਕਦੋਂ ਅਤੇ ਕਿੱਥੇ ਆਉਣੀ ਹੈ । ਇਸ ਦਾ ਸਮਾਂ ਅਤੇ ਦਿਨ ਤੈਅ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਦੀਆਂ ਤਸਵੀਰਾਂ ਵਿਖਾਉਣ ਜਾ ਰਹੇ ਹਾਂ । ਜਿਸ ਨੂੰ ਖੁਦ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਇਸ ਵਾਰ ਉਸ ਦੇ ਵੱਲੋਂ ਕੀਤੀ ਗਈ ਰਾਮ ਲੀਲਾ ਦਾ ਮੰਚਨ ਉਹ ਆਖਰੀ ਵਾਰ ਕਰ ਰਿਹਾ ਹੈ।
ਹੋਰ ਪੜ੍ਹੋ : ਬਾਬਾ ਗੁਲਾਬ ਸਿੰਘ ਜੀ ਦੇ ਵਿਆਹ ਦਾ ਨਵਾਂ ਵੀਡੀਓ ਆਇਆ ਸਾਹਮਣੇ, ਹਾਰਬੀ ਸੰਘਾ ਸਣੇ ਕਈ ਹਸਤੀਆਂ ਨੇ ਕੀਤੀ ਸ਼ਿਰਕਤ
ਕੁਝ ਸਮਾਂ ਪਹਿਲਾਂ ਸਟੇਜ ‘ਤੇ ਇਹ ਸ਼ਖਸ ਠੀਕਠਾਕ ਸੀ ਅਤੇ ਰਾਮ ਚੰਦਰ ਜੀ ਦੀ ਭੂਮਿਕਾ ਨਿਭਾ ਰਿਹਾ ਸੀ, ਪਰ ਆਪਣੇ ਆਲੇ ਦੁਆਲੇ ਮੰਡਰਾ ਰਹੀ ਮੌਤ ਤੋਂ ਬੇਖਬਰ ਇਹ ਸ਼ਖਸ ਨੂੰ ਨਹੀਂ ਸੀ ਪਤਾ ਕਿ ਉਹ ਚੰਦ ਪਲਾਂ ਦਾ ਹੀ ਮਹਿਮਾਨ ਹੈ।ਰਾਮਲੀਲਾ ਦਾ ਮੰਚਨ ਇਨ੍ਹੀਂ ਦਿਨੀਂ ਕਈ ਥਾਂਵਾਂ ‘ਤੇ ਕੀਤਾ ਜਾ ਰਿਹਾ ਹੈ।
ਇਸੇ ਲੜੀ ਦੇ ਤਹਿਤ ਦਿੱਲੀ ਦੇ ਸ਼ਾਹਦਰਾ ਸਥਿਤ ਵਿਸ਼ਵਕਰਮਾ ਨਗਰ ‘ਚ 45 ਸਾਲਾਂ ਦੇ ਸੁਸ਼ੀਲ ਕੌੋਸ਼ਿਕ ਨਾਂਅ ਦੇ ਸ਼ਖਸ ਵੱਲੋਂ ਸ਼੍ਰੀ ਰਾਮ ਚੰਦਰ ਜੀ ਦੀ ੜੂਮਿਕਾ ਨਿਭਾਈ ਜਾ ਰਹੀ ਸੀ।ਇਸੇ ਦੌਰਾਨ ਸੁਸ਼ੀਲ ਕੌਸ਼ਿਕ ਨੂੰ ਦਿਲ ਦਾ ਦੌਰਾ ਪੈ ਗਿਆ ।ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।ਸੁਸ਼ੀਲ ਕੌਸ਼ਿਕ ਦੀ ਜ਼ਿੰਦਗੀ ਦੀ ਇਹ ਆਖਰੀ ਰਾਮ ਲੀਲਾ ਸਾਬਿਤ ਹੋਈ ।