ਦਿਲਜੀਤ ਦੋਸਾਂਝ (Diljit Dosanjh)ਪਿਛਲੇ ਕਈ ਦਿਨਾਂ ਤੋਂ ਦੇਸ਼ ਵਿਦੇਸ਼ ‘ਚ ਹੋਣ ਵਾਲੇ ਆਪਣੇ ਸ਼ੋਅਸ ਨੂੰ ਲੈ ਕੇ ਚਰਚਾ ‘ਚ ਹਨ । ਦਿਲਜੀਤ ਦੋਸਾਂਝ ਹਮੇਸ਼ਾ ਹੀ ਆਪਣੇ ਪਰਿਵਾਰ ਨੂੰ ਮੀਡੀਆ ਤੋਂ ਦੂਰ ਰੱਖਦੇ ਹਨ ਅਤੇ ਹਮੇਸ਼ਾ ਹੀ ਪਰਿਵਾਰ ਨੂੰ ਲੈ ਕੇ ਪ੍ਰਾਈਵੇਸੀ ਰੱਖਦੇ ਹਨ । ਪਰ ਬੀਤੇ ਦਿਨੀਂ ਉਹਨਾਂ ਨੇ ਸ਼ੋਅ ‘ਚ ਆਈ ਆਪਣੀ ਮਾਂ ਅਤੇ ਭੈਣ ਦੇ ਨਾਲ ਸਾਰੀ ਦੁਨੀਆ ਨੂੰ ਰੁਬਰੂ ਕਰਵਾਇਆ । ਜਿਸ ਤੋਂ ਬਾਅਦ ਫੈਨਸ ਉਨ੍ਹਾਂ ਦੀ ਪਤਨੀ ਤੇ ਬੱਚਿਆਂ ਬਾਰੇ ਜਾਨਣ ਨੂੰ ਲੈ ਕੇ ਵੀ ਉਤਸੁਕ ਨਜ਼ਰ ਆ ਰਹੇ ਹਨ ।ਪਰ ਦਿਲਜੀਤ ਨੇ ਆਪਣੀ ਪਤਨੀ ਤੇ ਬੱਚਿਆਂ ਦੇ ਬਾਰੇ ਕਦੇ ਵੀ ਖੁੱਲ੍ਹ ਕੇ ਕੋਈ ਗੱਲਬਾਤ ਨਹੀਂ ਕੀਤੀ ਹੈ ।
ਹੋਰ ਪੜ੍ਹੋ : ਵਿਦੇਸ਼ੀ ਜੋੜੇ ਨੇ ਅਪਣਾਇਆ ਸਿੱਖੀ ਸਰੂਪ, ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਨੇ ਸਾਂਝਾ ਕੀਤਾ ਵੀਡੀਓ
ਪਰ ਕੁਝ ਸਮਾਂ ਪਹਿਲਾਂ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਦਿਲਜੀਤ ਸੰਦੀਪ ਕੌਰ ਦੇ ਨਾਲ ਵਿਆਹੇ ਹੋਏ ਹਨ ਅਤੇ ਉਨ੍ਹਾਂ ਦਾ ਇੱਕ ਬੇਟਾ ਵੀ ਹੈ। ਪਰ 2017 ‘ਚ ਇਹ ਜੋੜੀ ਵੱਖੋ ਵੱਖ ਹੋ ਗਈ ਸੀ । ਬੀਤੇ ਦਿਨੀਂ ਜਦੋਂ ਦਿਲਜੀਤ ਦੋਸਾਂਝ ਨੇ ਆਪਣੀ ਮਾਂ ਅਤੇ ਭੈਣ ਦੇ ਨਾਲ ਸਾਰੀ ਦੁਨੀਆ ਨੂੰ ਜਾਣੂ ਕਰਵਾਇਆ ਤਾਂ ਇਸ ਸ਼ੋਅ ਦੇ ਦੌਰਾਨ ਦਿਲਜੀਤ ਦੇ ਪਿਤਾ ਵੀ ਮੌਜੂਦ ਸਨ ।
ਜਿਸ ਦਾ ਖੁਲਾਸਾ ਗਾਇਕ ਨੇ ਖੁਦ ਕੀਤਾ ਹੈ। ਦਿਲਜੀਤ ਨੇ ਕੰਸਰਟ ਦੇ ਦੌਰਾਨ ਦੱਸਿਆ ਕਿ ‘ਮੇਰੇ ਪਿਤਾ ਜੀ ਵੀ ਇਸ ਸ਼ੋਅ ‘ਚ ਆਏ ਸਨ ਅਤੇ ਵ੍ਹੀਲ ਚੇਅਰ ‘ਤੇ ਹੋਣ ਦੇ ਕਾਰਨ ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੂੰ ਇੱਥੋਂ ਰਵਾਨਾ ਕੀਤਾ ਗਿਆ ਹੈ। ਅੱਜ ਮੈਂ ਆਪਣੇ ਪਿਤਾ ਜੀ ਦੀ ਬਦੌਲਤ ਹੀ ਸਟੇਜ ‘ਤੇ ਗਾ ਰਿਹਾ ਹਾਂ ।
ਆਈ ਲਵ ਯੂ ਡੈਡੀ…ਉਨ੍ਹਾਂ ਦੇ ਪਸੰਦੀਦਾ ਕਲਾਕਾਰ ਕੁਲਦੀਪ ਮਾਣਕ ਹਨ ਅਤੇ ਇਹ ਗੀਤ ਮੈਂ ਉਨ੍ਹਾਂ ਨੂੰ ਸਮਰਪਿਤ ਕਰਦਾ ਹਾਂ’। ਉਨ੍ਹਾਂ ਨੇ ਆਪਣੇ ਪਿਤਾ ਲਈ ਪਿਆਰ ਦਾ ਇਜ਼ਹਾਰ ਕਰਦੇ ਹੋਏ ਗੀਤ ਵੀ ਗਾਇਆ ।